Poem In Punjabi
Poem: ਹੱਥ ਜੋੜ ਕੇ ਕਰਾਂ ਫ਼ਰਿਆਦ ਯਾਰੋ, ਇਹੋ ਜਿਹੀ ਕੁਲੈਹਣੀ ਨਾ ਘੜੀ ਆਵੇ।
ਹੱਸ ਹੱਸ ਕੇ ਡਿਊਟੀਆਂ ਕਰਨ ਬਾਰਡਰਾਂ ਉੱਤੇ, ਨਾ ਕੋਈ ਫ਼ੋਟੋ ਫ਼ਰੇਮ ਵਿਚ ਜੜੀ ਜਾਵੇ।
ਬੰਬ ਡਿੱਗੂ ਲਹਿੰਦੇ ਜਾਂ ਡਿੱਗੂ ਚੜ੍ਹਦੇ, ਪੁੱਤਰ ਇਕੋ ਹੀ ਮਾਵਾਂ ਦੇ ਮਰਨੇ ਨੇ।
ਅਮੀਰ ਬੰਦਿਆਂ ਦੇ ਪੁੱਤ ਤਾਂ ਕਰਨ ਐਸ਼ਾਂ, ਜੰਗ ਵਿਚ ਮਜ਼ਦੂਰਾਂ ਦੇ ਪੁੱਤ ਲੜਨੇ ਨੇ।
ਕਿਸੇ ਭੈਣ ਦਾ ਵੀਰ ਨਾ ਕਦੇ ਵਿਛੜੇ, ਵੈਣ ਪਾਵੇ ਨਾ ਸੱਜ ਮੁਟਿਆਰ ਰੱਬਾ।
ਪੁੱਤਰ ਮਰੇ ਨਾ ਬੁੱਢੜੇ ਮਾਪਿਆਂ ਦਾ, ਹਸਦਾ ਵਸਦਾ ਰਹੇ ਮੇਰਾ ਪੰਜਾਬ ਰੱਬਾ।
ਕਲਮ ਲਿਖਦੀ ਜਸਵਿੰਦਰ ਪੰਧੇਰ ਖੇੜੀ ਦੀ, ਸਰਹੱਦਾਂ ਜੁੜ ਜਾਵਣ ਦੋਵੇਂ ਪਾਸਿਆਂ ਤੋਂ।
ਹਿੰਦੂ ਮੁਸਲਿਮ ਸਿੱਖ ਈਸਾਈ ਹੋਣ ’ਕੱਠੇ, ਮਹਿਕ ਖ਼ੁਸ਼ੀ ਦੀ ਆਵੇ ਇਨ੍ਹਾਂ ਹਾਸਿਆਂ ’ਚੋਂ।
- ਜਸਵਿੰਦਰ ਪੰਧੇਰ ਖੇੜੀ, ਫੋਨ 8146195193