Government School
ਸਰਕਾਰੀ ਸਕੂਲ ਨੂੰ ਅਧਿਆਪਕ ਹੀ ਫ਼ੇਲ ਕਰਦੇ, ਸਰਕਾਰੀ ਸਕੂਲਾਂ ਵਿਚ ਘੱਟ ਹੀ ਆਉਣ ਬੱਚੇ,
ਆਪ ਪੂਰੇ ਚੰਗੇ ਤਜਰਬੇਕਾਰ ਹੋ ਕੇ, ਪ੍ਰਾਈਵੇਟਾਂ ਵਿਚ ਪੜ੍ਹਾਉਣ ਬੱਚੇ,
ਲੱਖ ਸਹੂਲਤਾਂ ਮਿਲਣ ਸਰਕਾਰ ਕੋਲੋਂ, ਫ਼ਾਇਦਾ ਘੱਟ ਹੀ ਉਨ੍ਹਾਂ ਦਾ ਉਠਾਉਣ ਬੱਚੇ,
ਬਸਾਂ ਵਿਚ ਨੇ ਤੁੰਨ ਕੇ ਚਾੜ੍ਹ ਲੈਂਦੇ, ਉਸੇ ਸਿਸਟਮ ਨੂੰ ਨਿੱਤ ਵਡਿਆਉਣ ਬੱਚੇ,
ਪਾਰਟੀਬਾਜ਼ੀ ਸਕੂਲਾਂ ਦੇ ਵਿਚ ਬਣਦੀ, ਵੇਖ ਵੇਖ ਦੁੜੰਗੇ ਲਾਉਣ ਬੱਚੇ,
ਗੱਲ ਸਕੂਲ ਦੀ ਵਿਚੋਂ ਹੀ ਬਾਹਰ ਜਾਵੇ, ਬਾਹਰ ਜਾ ਕੇ ਉਸੇ ਨੂੰ ਗਾਉਣ ਬੱਚੇ,
ਚੌਕੀਦਾਰ ਤੋਂ ਲੈ ਕੇ ਰਾਸ਼ਟਰਪਤੀ ਤਕ, ਸਰਕਾਰੀ ਸਕੂਲਾਂ ਵਿਚ ਦਾਖ਼ਲ ਹੋਣ ਬੱਚੇ,
ਸਰਕਾਰੀ ਸਕੂਲ 'ਅਸਮਾਨੀ' ਫਿਰ ਸੁਰਗ ਬਣਨੇ, ਭਾਰੀ ਬਸਤੇ ਕਦੇ ਨਾ ਢੋਣ ਬੱਚੇ।
-ਜਸਵੰਤ ਸਿੰਘ ਅਸਮਾਨੀ, ਸੰਪਰਕ : 98720-67104