ਪੰਜਾਬ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਪਹਿਲਾਂ ਵਰਗਾ ਨਾ ਰਿਹਾ ਪੰਜਾਬ ਸਾਡਾ, ਹਾਲਾਤ ਬਦਲ ਕੇ ਹੋਰ ਦੇ ਹੋਰ ਹੋ ਗਏ,

File Photo

ਪਹਿਲਾਂ ਵਰਗਾ ਨਾ ਰਿਹਾ ਪੰਜਾਬ ਸਾਡਾ, ਹਾਲਾਤ ਬਦਲ ਕੇ ਹੋਰ ਦੇ ਹੋਰ ਹੋ ਗਏ,

ਕੋਈ ਕੋਈ ਹੀ ਲੋਕਾਂ ਦੀ ਦਿਲੋਂ ਕਰੇ ਸੇਵਾ, ਬਹੁਤੇ ਲੀਡਰ ਵੀ ਅੱਜ ਦੇ ਚੋਰ ਹੋ ਗਏ,

ਬੇਬੇ ਬਾਪੂ ਦੀ ਨਾ ਅੱਜ ਕੋਈ ਗੱਲ ਮੰਨੇ, ਸਿਆਣੇ ਏਨੇ ਕੱਲ ਦੇ ਜੰਮੇ ਸ਼ੋਰ ਹੋ ਗਏ,

ਪੁੱਤਰ ਜੱਟਾਂ ਦੇ ਹੱਥੀਂ ਕੰਮ ਛੱਡ ਚੱਲੇ, ਵੱਡੇ ਟਰੈਕਟਰ ਤੇ ਡੈੱਕਾਂ ਦੇ ਜ਼ੋਰ ਹੋ ਗਏ,

ਛੋਟੀ-ਛੋਟੀ ਗੱਲ ਤੇ ਹੋਈ ਕਤਲ ਜਾਂਦੇ, ਬੰਦੇ ਅਜਕਲ ਕਿੰਨੇ ਗੁੱਸੇਖ਼ੋਰ ਹੋ ਗਏ,

ਧਰਤੀ ਪੰਜਾਬ ਦੀ ਲੱਗੇ ਹੋਊ ਬੰਜਰ, ਜਿਹੜੇ ਹਿਸਾਬ ਨਾਲ ਡੂੰਘੇ ਇਥੇ ਬੋਰ ਹੋ ਗਏ।

-ਰਾਜਾ ਗਿੱਲ (ਚੜਿੱਕ), ਸੰਪਰਕ : 94654-11585