ਗਰੀਬਾਂ ਦੇ ਵਿਹੜੇ
ਗ਼ਰੀਬੀ ਭੁੱਖਮਰੀ ਪੁਛਦੀ ਬਾਹਾਂ ਫੈਲਾ ਕੇ, ਖ਼ੁਸ਼ਹਾਲੀਏ ਕਦ ਆਵੇਗੀ ਗ਼ਰੀਬਾਂ ਦੇ ਵਿਹੜੇ,
Photo
ਗ਼ਰੀਬੀ ਭੁੱਖਮਰੀ ਪੁਛਦੀ ਬਾਹਾਂ ਫੈਲਾ ਕੇ, ਖ਼ੁਸ਼ਹਾਲੀਏ ਕਦ ਆਵੇਗੀ ਗ਼ਰੀਬਾਂ ਦੇ ਵਿਹੜੇ,
ਵੋਟਾਂ ਸਮੇਂ ਹੱਥ ਚੁੰਮੇ ਸੀ ਜਿਨ੍ਹਾਂ ਸਾਡੇ, ਜਿੱਤ ਤੋਂ ਬਾਅਦ ਨਹੀਂ ਆਏ ਕਦੇ ਉਹ ਸਾਡੇ ਵਿਹੜੇ,
ਅਨਪੜ੍ਹਤਾ ਤੇ ਗ਼ਰੀਬੀ ਚੱਕ ਦਿਆਂਗੇ, ਕਿੱਧਰ ਗਏ ਸਟੇਜਾਂ ਤੇ ਬੋਲ-ਬੋਲੇ ਸੀ ਜਿਹੜੇ,
ਲਾਰਿਆਂ ਨਾਲ ਨੀ ਕਿਸੇ ਦੇ ਢਿੱਡ ਭਰਦੇ, ਹਾਲ ਵੇਖਿਆਂ ਨੀ ਉਨ੍ਹਾਂ ਦਾ ਭੁੱਖੇ ਸੋਂ ਜਾਂਦੇ ਜਿਹੜੇ,
ਬਣਦਾ ਪੂਰਾ ਹੱਕ ਮਿਲਦਾ ਨੀ ਗ਼ਰੀਬਾਂ ਨੂੰ, ਹੱਕ ਦੱਬ ਜਾਂਦੇ ਬੈਠੇ ਉੱਚੀਆਂ ਕੁਰਸੀਆਂ ਤੇ ਜਿਹੜੇ,
ਗ਼ਰੀਬੀ ਭੁੱਖਮਰੀ ਪੁੱਛਦੀ ਬਾਹਾਂ ਫੈਲਾ ਕੇ, ਖ਼ੁਸ਼ਹਾਲੀਏ ਕਦ ਆਵੇਂਗੀ ਗ਼ਰੀਬਾਂ ਦੇ ਵਿਹੜੇ।
-ਗੁਰਦੀਪ ਸਿੰਘ ਘੋਲੀਆਂ, ਸੰਪਰਕ : 98153-47509