ਕਾਵਿ ਵਿਅੰਗ: ਕਾਵਾਂ ਦੀ ‘ਕਾਂ-ਕਾਂ’ ਕਿਉਂ?

ਏਜੰਸੀ

ਵਿਚਾਰ, ਕਵਿਤਾਵਾਂ

ਬਣ ਕੇ ਮੰਤਰੀ ਰਿਸ਼ਵਤਾਂ ਖਾਣ ਲਗਦੇ, ਲੋਕ-ਰਾਜ ਫਿਰ ਲੋਕਾਂ ਲਈ ਫਿੱਕ ਹੁੰਦਾ........

Poetic irony: Why the 'crow-crow' of crows?

 

ਬਣ ਕੇ ਮੰਤਰੀ ਰਿਸ਼ਵਤਾਂ ਖਾਣ ਲਗਦੇ,
        ਲੋਕ-ਰਾਜ ਫਿਰ ਲੋਕਾਂ ਲਈ ਫਿੱਕ ਹੁੰਦਾ।
‘ਬੋਲੀ’ ਲੱਗਣ ਦੀ ਕਈਆਂ ਨੂੰ ਤਾਂਘ ਹੁੰਦੀ,
        ਕਿੰਨੇ ‘ਮੁੱਲ’ ਵਿਚ ਆਖ਼ਰ ਨੂੰ ਵਿਕ ਹੁੰਦਾ।
ਫਿਰਦਾ ‘ਚੋਣ ਪ੍ਰਚਾਰ’ ਵਿਚ ਸਾਨ੍ਹ ਵਾਂਗੂੰ,
        ਫੜਿਆ ਜਾਣ ’ਤੇ ਝੱਟ ਹੀ ‘ਸਿੱਕ’ ਹੁੰਦਾ।
ਭੱਜਾ ਜਾਏ ਜ਼ਮਾਨਤ ਲਈ ਕੋਰਟਾਂ ਨੂੰ,
        ਵਿਜੀਲੈਂਸ ਤੋਂ ਜਿਹੜਾ ਵੀ ‘ਟਿਕ’ ਹੁੰਦਾ।
ਖਿੱਲੀ ਖ਼ੂਬ ਉਡਾਉਂਦੇ ਨੇ ਲੋਕ ਉਹਦੀ,
        ਫਸੇ ਆਗੂ ਦਾ ਨਾਮ ਜੋ ‘ਨਿੱਕ’ ਹੁੰਦਾ।
ਸਾਰੇ ਆਣ ਕੇ ‘ਕਾਂ-ਕਾਂ’ ਨੇ ਕਰੀ ਜਾਂਦੇ,
        ਕਾਂ ‘ਮਾਰ’ ਕੇ ਟੰਗਿਆ ਇਕ ਹੁੰਦਾ!
- ਤਰਲੋਚਨ ਸਿੰਘ ਦੁਪਾਲਪੁਰ, ਫ਼ੋਨ : 001-408-95-268