ਦੇਸ਼ ਦਾ ਹਾਲ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਕਿੰਨਾ ਮੰਦੜਾ ਦੇਸ਼ ਦਾ ਹਾਲ ਹੋਇਆ, ਅੱਜ ਸੜਕਾਂ ਤੇ ਰੁਲੇ ਕਿਸਾਨ ਮੀਆਂ,

Farmer

ਕਿੰਨਾ ਮੰਦੜਾ ਦੇਸ਼ ਦਾ ਹਾਲ ਹੋਇਆ, ਅੱਜ ਸੜਕਾਂ ਤੇ ਰੁਲੇ ਕਿਸਾਨ ਮੀਆਂ,

ਬੁੱਢੇ ਤੇ ਬੱਚੇ ਔਰਤਾਂ ਵੀ ਵਿਚੇ, ਨਾਲ ਤੁਰ ਪਏ ਵੇਖ ਜਵਾਨ ਮੀਆਂ,

ਪੈ ਗਏ ਤੰਦੂਏ ਜ਼ੁਬਾਨਾਂ ਨੂੰ, ਹੁਣ ਬੋਲਿਆ ਨਾ ਕੋਈ ਹੁਕਮਰਾਨ ਮੀਆਂ,

ਸਾਡੇ ਹੱਕਾਂ ਨੂੰ ਲੁਟਦੇ ਜਬਰੀ, ਕਰਦੇ ਕਿਰਤੀ ਨੂੰ ਬੜਾ ਪ੍ਰੇਸ਼ਾਨ ਮੀਆਂ,

ਤਾਣੀਂ ਸਾਰੀ ਉਲਝਾ ਕੇ ਰਖਤੀ, ਫੜਾਈ ਬਾਂਦਰ ਦੇ ਹੱਥ ਕਮਾਨ ਮੀਆਂ,

ਕੋਈ ਸੱਚ ਦਾ ਵਪਾਰੀ ਦਿਸਦਾ ਨਾ, 'ਦੀਪ' ਕੁਰਸੀਆਂ ਮੱਲ ਬੈਠੇ ਜੋ ਸ਼ੈਤਾਨ ਮੀਆਂ।

-ਅਮਨਦੀਪ ਕੌਰ, ਸੰਪਰਕ : 98776-54596