ਮੁੱਠੀ ਵਿਚ ਜਾਨ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਮੌਤ ਵੇਖ ਕੇ ਖੜੀ ਸਾਹਮਣੇ, ਵੇਖੋ ਡਰਿਆ ਫਿਰੇ ਇਨਸਾਨ,

File Photo

ਮੌਤ ਵੇਖ ਕੇ ਖੜੀ ਸਾਹਮਣੇ, ਵੇਖੋ ਡਰਿਆ ਫਿਰੇ ਇਨਸਾਨ,

ਅੰਦਰ ਦੁਬਕ ਕੇ ਬੈਠ ਗਿਆ, ਸੱਭ ਕੀਤੇ ਬਾਜ਼ਾਰ ਸੁੰਨਸਾਨ,

ਬੰਬ, ਤੋਪਾਂ ਵੀ ਕੰਮ ਨਾ ਆਏ, ਸੀ ਜਿਨ੍ਹਾਂ ਦਾ ਬੜਾ ਗੁਮਾਨ,

ਕਿਲ੍ਹੇ ਹੰਕਾਰ ਦੇ ਢੇਰੀ ਕੀਤੇ, ਅਜਿਹਾ ਆਇਆ ਮੌਤ ਤੂਫ਼ਾਨ,

ਕੁਦਰਤ ਨਾਲ ਕੀਤੀਆਂ ਛੇੜਾਂ ਦਾ, ਅੱਜ ਕਰਨਾ ਪੈ ਰਿਹੈ ਭੁਗਤਾਨ,

'ਬਿੰਦਰ' ਨਿੱਕੇ ਜਹੇ ਵਿਸ਼ਾਣੂ, ਕੀਤੀ ਖੱਬੀ ਖ਼ਾਨਾਂ ਦੀ ਮੁੱਠੀ ਵਿਚ ਜਾਨ।

-ਬਿੰਦਰ ਸਿੰਘ ਖੁੱਡੀ ਕਲਾਂ, ਸੰਪਰਕ : 98786-05965