ਪੰਜਾਬੀ ਬੋਲੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਪੁਤਰਾਂ ਤੇਰੀ ਚਾਦਰ ਲਾਹੀ,  ਹੋਰ ਕਿਸੇ ਦਾ ਦੋਸ਼ ਨਾ ਮਾਈ..

punjabi boli

''ਪੁਤਰਾਂ ਤੇਰੀ ਚਾਦਰ ਲਾਹੀ, 
ਹੋਰ ਕਿਸੇ ਦਾ ਦੋਸ਼ ਨਾ ਮਾਈ |
ਗ਼ੈਰਾਂ ਕਰ ਵਿਰਵੀ ਉਹ ਅੱਗ ਬਾਲੀ, 
ਸੀਨੇ ਹੋ ਗਏ ਪਿਆਰ ਤੋਂ ਖ਼ਾਲੀ |
ਪੁੱਤਰਾਂ ਨੂੰ  ਤੂੰ ਲੱਗੇਂ ਗਾਲੀ, 
ਤੈਨੂੰ ਬੋਲਣ ਤੋਂ ਸ਼ਰਮਾਵਣ |
ਗੈਰਾਂ ਐਸੀ ਵਾਅ ਵਗਾਈ, 
ਪੁੱਤਰਾਂ ਤੇਰੀ ਚਾਦਰ ਲਾਹੀ |
ਇਨ੍ਹਾਂ ਕੋਲ ਜ਼ਮੀਨਾਂ ਵੀ ਨੇ, 
ਇਨ੍ਹਾਂ ਹੱਥ ਸੰਗੀਨਾਂ ਵੀ ਨੇ |
ਦੌਲਤ ਬੈਂਕ ਮਸ਼ੀਨਾਂ ਵੀ ਨੇ, 
ਨਾ ਇਹ ਤੇਰੇ ਨਾ ਇਹ ਮੇਰੇ |
ਇਹ ਲੋਕੀ ਯੂਸਫ਼ ਦੇ ਭਾਈ...
ਪੁੱਤਰਾਂ ਤੇਰੀ ਚਾਦਰ ਲਾਹੀ, 
ਹੋਰ ਕਿਸੇ ਦਾ ਦੋਸ਼ ਨਾ ਮਾਈ |''

ਚੜ੍ਹਦੇ ਲਹਿੰਦੇ ਪੰਜਾਬਾਂ ਦੇ ਲੋਕ-ਕਵੀ ਹਬੀਬ ਜਾਲਿਬ