ਕਾਵਿ ਵਿਅੰਗ : ਕਾਨੂੰਨ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਬਲਾਤਕਾਰੀ ਜ਼ਮਾਨਤਾਂ ’ਤੇ ਬਾਹਰ ਫਿਰਦੇ, ਨਾ ਕੋਈ ਕਾਨੂੰਨ ਹੈ ਨਾ ਅਸੂਲ ਭਾਈ।

law

ਬਲਾਤਕਾਰੀ ਜ਼ਮਾਨਤਾਂ ’ਤੇ ਬਾਹਰ ਫਿਰਦੇ,
    ਨਾ ਕੋਈ ਕਾਨੂੰਨ ਹੈ ਨਾ ਅਸੂਲ ਭਾਈ।

ਫੱਟੀ ਪੋਚ ਕੇ ਰੱਖ ’ਤੀ ਲੋਟੂਆਂ ਨੇ,
    ਵਕਤ ਟਪਾਉਂਦੇ ਕੰਮ ਨੇ ਫ਼ਜ਼ੂਲ ਭਾਈ।

ਵੰਡੀਆਂ ਧਰਮ ਦੇ ਨਾਂ ’ਤੇ ਪਾਂਵਦੇ ਨੇ,
    ਗੱਲਾਂ ਕਰ ਕੇ ਊਲ ਜਲੂਲ ਭਾਈ।

ਜੋ ਖ਼ੁਦ ਨੂੰ ਫੁੱਲ ਕਹਾਉਂਦੇ ਨੇ,
    ਅੰਦਰੋਂ ਹੁੰਦੇ ਨੇ ਤਿੱਖੇ ਉਹ ਸੂਲ ਭਾਈ।

ਭੋਰਾ ਗੱਲ ਤੇ ਹੋ ਜਾਣ ਕਤਲ ਇਥੇ,
    ਡਰ ਰੱਬ ਦਾ ਰਿਹਾ ਨਾ ਮੂਲ ਭਾਈ।

ਮੋਟੀਆਂ ਰਕਮਾਂ ਹੁਣ ਤਾਂ ਭਾਲਦੇ ਨੇ,
    ਹੱਦਾਂ ਟਪਗੇ ਕੌਨਵੈਂਟ ਸਕੂਲ ਭਾਈ।

ਬੇਈਮਾਨਾਂ ਦਾ ਨਾ ਐਤਬਾਰ ਕਰੀਏ,
    ਅੱਖਾਂ ਵਿਚ ਪਾਉਂਦੇ ਧੂਲ ਭਾਈ।

ਦੀਪ ਕਿਉ ਐਵੇਂ ਮਾਰੇ ਮੱਥਾ,
    ਢਿੱਲੀ ਰਹਿਣੀ ਇਦਾਂ ਹੀ ਚੂਲ ਭਾਈ। 

- ਅਮਨਦੀਪ ਕੌਰ, ਹਾਕਮ ਸਿੰਘ ਵਾਲਾ 
ਬਠਿੰਡਾ (ਮੋ. 9877654596)