Poem: ਕਾਵਿ ਵਿਅੰਗ, ‘ਬੰਗਲਾਦੇਸ਼ ਅੱਜ’
poem in punjabi: ਤਖ਼ਤਾ ਪਲਟ, ਹਸੀਨਾ ਨੇ ਦੇਸ਼ ਛਡਿਆ, ਗੱਲ ਹੋ ਗਈ ਬਸੋਂ ਬਾਹਰ ਬਾਬਾ।
poem in punjabi : Poetic Satire, 'Bangladesh Today'
poem in punjabi : ਤਖ਼ਤਾ ਪਲਟ, ਹਸੀਨਾ ਨੇ ਦੇਸ਼ ਛਡਿਆ, ਗੱਲ ਹੋ ਗਈ ਬਸੋਂ ਬਾਹਰ ਬਾਬਾ।
ਸੁੱਟੀ ਚੰਗਿਆੜੀ ਕਿਸੇ ਦੇਸ਼ ਅੰਦਰ, ਬੰਗਲਾ ਕਰਤਾ ਧੂੰਆਂ ਧਾਰ ਬਾਬਾ।
ਹਾਲਾਤ ਪਹਿਲਾਂ ਹੀ ਕਮਜ਼ੋਰ ਉੱਥੇ, ਹੋ ਗਏ ਹੋਰ ਵੀ ਹੁਣ ਲਾਚਾਰ ਬਾਬਾ।
ਇਧਰ ਦੇਸ਼ ਸਾਡੇ ਦੀ ਸਰਹੱਦ ਲਗਦੀ, ਡਰ ਲਗਦੈ ਪਊਗਾ ਭਾਰ ਬਾਬਾ।
ਪਨਾਹ ਮੰਗਦੇ ਉੱਥੋਂ ਦੇ ਲੋਕ ਇੱਥੇ, ਇਧਰ ਆਉਣ ਨੂੰ ਬੈਠੇ ਤਿਆਰ ਬਾਬਾ।
ਹਾਲਾਤ ਸਭ ਨੂੰ ਪਤਾ ਫਿਰ ਕੀ ਹੋਣੈ, ਅਬਾਦੀ ਭਾਰਤ ਦੀ ਬੇਸ਼ੁਮਾਰ ਬਾਬਾ।
ਇਕ ਪਾਸੇ ਚੀਨ ਦੂਜੇ ਪਾਕ ਲੱਗੇ, ਦਿਸਦਾ ਕੋਈ ਨਹੀਂ ਮਦਦਗਾਰ ਬਾਬਾ।
ਉਏ ਤਾਨਾਸ਼ਾਹੀ ਨੂੰ ਰੱਖ ਇਕ ਪਾਸੇ, ਸੁਣਨੀ ਚਾਹੀਦੀ ਏ ਲੋਕ ਪੁਕਾਰ ਬਾਬਾ।
‘ਪੱਤੋ’ ਜਿਨ੍ਹਾਂ ਦੀਆਂ ਵੋਟਾਂ ਨਾਲ ਸੀ ਤਖ਼ਤ ਮਿਲਿਆ, ਕਿਉਂ ਕਰਨੇ ਲੋਕ ਖੁਆਰ ਬਾਬਾ।
- ਹਰਪ੍ਰੀਤ ਪੱਤੋ, ਪਿੰਡ ਪੱਤੋ ਹੀਰਾ ਸਿੰਘ ਮੋਗਾ। ਮੋਬਾ : 94658-21417