The environment Poem in punjabi
ਕੀ ਸੋਚਿਆ ਸੀ ਕੀ ਬਣ ਬੈਠੇ,
ਪੈਰੀਂ ਅਪਣੇ ਕੁਹਾੜਾ ਮਾਰਿਆ।
ਝੂਠੀ ਸ਼ੌਹਰਤ ਦੌਲਤ ਖ਼ਾਤਰ,
ਵਾਤਾਵਰਣ ਖ਼ੂਬ ਉਜਾੜਿਆ।
ਬੋਟ ਪੰਛੀਆਂ ਦੇ ਅਨਾਥ ਨੇ ਕੀਤੇ,
ਜੰਗਲ ਕੱਟ ਕੇ ਵਿਕਾਸ ਨੇ ਕੀਤੇ।
ਗੰਧਲਾ ਪਾਣੀਂ ਬੋਰ ਫਿਰ ਕੀਤਾ,
ਉਹੀ ਪਾਣੀ ਘਰਾਂ ’ਚ ਪੀਤਾ।
ਜਿਉਂ ਜਿਉਂ ਤਰੱਕੀ ਹੁੰਦੀ ਜਾਵੇ,
ਮਸ਼ੀਨ ਬੰਦੇ ਨੂੰ ਗ਼ੁਲਾਮ ਬਣਾਵੇ।
ਇਕ ਵਾਰੀ ਜਿਹਦੀ ਆਦਤ ਪੈ ਗਈ,
ਵਾਰਿਸ ਸ਼ਾਹ ਫਿਰ ਕਦੇ ਨਾ ਜਾਵੇੇ।
ਲਾਲਚ ਵਿਚ ਕੁਰਾਹੇ ਪੈ ਕੇ,
ਕੁਦਰਤ ਦਾ ਵਿਨਾਸ਼ ਹੈ ਕੀਤਾ।
ਮਨੁੱਖ ਅਪਣੀ ਗ਼ਲਤੀ ਨਾ ਮੰਨੇ,
ਅਜੇ ਆਖੇ ਮੈਂ ਕੀ ਕੀਤਾ।
ਪਹਾੜ ਕੱਟ ਕੇ ਮਹਿਲ ਉਸਾਰੇ,
ਤਾਂ ਹੀ ਕੁਦਰਤੀ ਆਫ਼ਤ ਮਾਰੇ।
ਸਮਾਂ ਅਜੇ ਹੈ ਸੰਭਲ ਜਾਈਏ,
ਧਰਤੀ ਮਾਂ ਦੀ ਹੋਂਦ ਬਚਾਈਏ।
- ਰਜਵਿੰਦਰ ਪਾਲ ਸ਼ਰਮਾ, ਪਿੰਡ ਕਾਲਝਰਾਣੀ
ਜ਼ਿਲ੍ਹਾ ਬਠਿੰਡਾ। ਮੋ : 70873-67969