ਯੁੱਗ ਵਿਗਿਆਨ ਦਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਰਲ ਚਾਨਣ ਦਾ ਛਿੱਟਾ ਲਾਈਏ, ਵਹਿਮ-ਭਰਮ ਹੁਣ ਦੂਰ ਭਜਾਈਏ,

science

ਰਲ ਚਾਨਣ ਦਾ ਛਿੱਟਾ ਲਾਈਏ, ਵਹਿਮ-ਭਰਮ ਹੁਣ ਦੂਰ ਭਜਾਈਏ,

ਕਿਉਂ ਕਿਰਤੀ ਦੇ ਸਿਰ ਤੇ ਵਿਹਲੜ ਬਾਬਾ ਮੌਜਾਂ ਮਾਣਦਾ,

ਆਇਆ ਯੁਗ ਵਿਗਿਆਨ ਦਾ, ਤੂੰ ਬਣ ਜਾ ਇਹਦੇ ਹਾਣ ਦਾ।

ਹੱਥੀਂ ਕੀਤੀ ਮਿਹਨਤ ਕਦੇ ਪਾਖੰਡੀਆਂ ਮਗਰ ਨਾ ਰੋੜ੍ਹੋ,

ਪਈ ਗ਼ੁਲਾਮੀ ਮਨ ਦੀ ਜਿਹੜੀ ਇਹਦੇ ਸੰਗਲ ਤੋੜੋ,

ਇਹ ਹੈ ਮੰਗ ਸਮੇਂ ਦੀ ਯਾਰਾ ਕਿਉਂ ਨੀਂ ਨਬਜ਼ ਪਛਾਣਦਾ,

ਆਇਆ ਯੁਗ ਵਿਗਿਆਨ ਦਾ, ਤੂੰ ਬਣ ਜਾ ਇਹਦੇ ਹਾਣ ਦਾ।

ਸਾਡੇ ਭੈਣ-ਭਰਾ ਨੇ ਜਿਨ੍ਹਾਂ ਧਰਤੀ ਅੰਬਰ ਗਾਹ 'ਤੇ,

ਵੇਖ ਕਲਪਨਾ ਚਾਵਲਾ ਵਰਗੀਆਂ, ਜਿਨ੍ਹਾਂ ਨਵੇਂ ਪੂਰਨੇ ਪਾ 'ਤੇ,

ਤੂੰ ਕਿਉਂ ਖੂਹ ਦਾ ਡੱਡੂ ਬਣਿਆ, ਅਸਲੀ ਗੱਲ ਨਾ ਜਾਣਦਾ।

ਆਇਆ ਯੁਗ ਵਿਗਿਆਨ ਦਾ, ਤੂੰ ਬਣਦਾ ਇਹਦੇ ਹਾਣ ਦਾ।

ਸੱਚੀ ਗੱਲ ਹੈ 'ਕੋਮਲ' ਕਹਿੰਦਾ ਕਦੇ ਕਰੇ ਨਾ ਭੰਡੀ,

ਬੰਨ੍ਹ ਬਿਸਤਰਾ ਤੁਰ ਜਾਣ ਇਥੋਂ ਸਾਰੇ ਸਾਧ ਪਖੰਡੀ,

ਮੰਜ਼ਿਲ ਉਹੀ ਸਰ ਕਰਦਾ ਜੋ ਦ੍ਰਿੜ ਇਰਾਦਾ ਠਾਣਦਾ,

ਆਇਆ ਯੁਗ ਵਿਗਿਆਨ ਦਾ, ਤੂੰ ਬਣ ਜਾ ਇਹਦੇ ਹਾਣ ਦਾ।

-ਲਖਵੀਰ ਸਿੰਘ ਕੋਮਲ, ਸੰਪਰਕ : 98725-07301