Farmer
ਅੱਜ ਜਬਰ ਜ਼ੁਲਮ ਦੀ ਤਾਕਤ, ਹਾਕਮ ਸਾਡੇ ਉੱਤੇ ਅਜ਼ਮਾਉਣ ਲੱਗਾ,
ਪੂੰਜੀਪਤੀਆਂ ਦੇ ਫ਼ਾਇਦੇ ਖ਼ਾਤਰ, ਜ਼ਾਲਮ ਕਿਸਾਨੀ ਦਾ ਗਲਾ ਦਬਾਉਣ ਲੱਗਾ,
ਹਰ ਰਾਜ ਵਿਚ ਪਹਿਨ ਮਖੌਟਾ, ਉਹ ਭੋਲੇ ਲੋਕਾਂ ਨੂੰ ਭਰਮਾਉਣ ਲੱਗਾ,
ਕਾਲਾ ਧਨ ਫ਼ੰਡ ਦੇ ਰੂਪ 'ਚ ਦਿਤਾ, ਉਨ੍ਹਾਂ ਖ਼ਾਤਰ ਸੱਭ ਨੂੰ ਫਾਹੇ ਲਗਾਉਣ ਲੱਗਾ,
ਬੰਦਾ ਦਿਮਾਗ਼ੀ ਗੱਲਾਂ ਦੀ ਖਾਵੇ ਖੱਟੀ, ਪਹਾੜ ਜਿੱਡੀਆਂ ਗੱਲਾਂ ਵਿਚ ਫਸਾਉਣ ਲੱਗਾ,
ਇੰਜ ਜਾਪਦਾ ਸਿਸਟਮ ਬੇਲਗਾਮ ਹੋਇਆ, 'ਮਾਨਾ' ਲੋਕਤੰਤਰ ਦੀਆਂ ਧੱਜੀਆਂ ਉਡਾਉਣ ਲੱਗਾ।
-ਰਮਨ ਮਾਨ ਕਾਲੇਕੇ, ਸੰਪਰਕ : 95927-78809