Poem In Punjabi
 		 		
Poem In Punjabi: ਗੇੜਾ ਸਬਜ਼ੀ ਮੰਡੀ ਵਿਚ ਮਾਰ ਭਾਈ, ਆਲੂ ਹੋਏ ਸੱਠਾਂ ਤੋਂ ਪਾਰ ਭਾਈ।
ਗੰਢੇ ਆਖਦੇ ਹੱਥ ਨਾ ਲਾਈਂ ਬੀਬਾ, ਲਸਣ ਕਰਦਾ ਪੂਰੀ ਤਕਰਾਰ ਭਾਈ।
ਸ਼ਿਮਲਾ ਮਿਰਚ ਵੀ ਕਿਹੜਾ ਰਹੀ ਪਿੱਛੇ, ਹੋਈ ਪਈ ਐ ਅੰਬਰੀਂ ਉਡਾਰ ਭਾਈ।
ਕਿਉਂ ਬਾਹਰ ਨੂੰ ਸਬਜ਼ੀਆਂ ਭੇਜ ਰਹੇ, ਪਹਿਲਾਂ ਅਪਣੇ ਸੂਬੇ ਦਾ ਸਾਰ ਭਾਈ।
ਸਾਡੀ ਰਸੋਈ ਦਾ ਹਾਲ ਸੁਧਾਰ ਅੜਿਆ, ਭਾਵੇਂ ਭੇਜੀਂ ਨਾ ਸਾਨੂੰ ਹਜ਼ਾਰ ਭਾਈ।
ਆਮ ਬੰਦੇ ਵੀ ਹੁਣ ਤਾਂ ਖ਼ਾਸ ਹੋਏ, ਬਦਲੀ ਜਾਪੇ ਹੁਣ ਸਰਕਾਰ ਭਾਈ।
ਰਾਜੇ ਰਾਣੇ ਵੀ ਕੰਨਾਂ ਨੂੰ ਹੱਥ ਲਾਉਂਦੇ, ਜਦੋਂ ਪੈਂਦੀ ਵਕ ਦੀ ਮਾਰ ਭਾਈ।
ਦੀਪ ਵਾਅਦਿਆਂ ਤੋਂ ਜੋ ਮੁੱਕਰ ਜਾਵੇ, ਮੁੜ ਕਰੋ ਨਾ ਉਸ ਦਾ ਇਤਬਾਰ ਭਾਈ।
- ਅਮਨਦੀਪ ਕੌਰ, ਹਾਕਮ ਸਿੰਘ ਵਾਲਾ, ਬਠਿੰਡਾ।
ਮੋਬਾਈਲ : 98776545966