Poem: ਟਰੰਪ ਦੀ ਨੀਤੀ
Poem In Punjabi: ਕਈ ਦੇਸ਼ਾਂ ਨਾਲੋਂ ਟਰੰਪ ਨੇ ਸਬੰਧ ਤੋੜੇ, ਟੈਰਿਫ਼ ਲਾਉਣ ਦੇ ਦਿਤੇ ਆਦੇਸ਼ ਮੀਆਂ।
Trump's policy
Poem In Punjabi: ਕਈ ਦੇਸ਼ਾਂ ਨਾਲੋਂ ਟਰੰਪ ਨੇ ਸਬੰਧ ਤੋੜੇ, ਟੈਰਿਫ਼ ਲਾਉਣ ਦੇ ਦਿਤੇ ਆਦੇਸ਼ ਮੀਆਂ।
ਆਤਮ ਨਿਰਭਰ ਕਰਾਨ ਦੇਸ਼ ਅਪਣੇ ਨੂੰ, ਬੰਦ ਕਰਨਾ ਬਾਹਰੋਂ ਨਿਵੇਸ਼ ਮੀਆਂ।
ਕਾਮੇ ਕਢਣੇ ਅਮਰੀਕਾ ਮੁਲਕ ਵਿਚੋਂ, ਕੀਤਾ ਜਿਨ੍ਹਾਂ ਨੇ ਗੈਰ ਪ੍ਰਵੇਸ਼ ਮੀਆਂ।
ਵਿਦੇਸ਼ੀਆਂ ਨੂੰ ਕਢਵਾ ਉੱਥੋਂ ਜਹਾਜ਼ ਭਰ ਕੇ, ਦੇ ਕੇ ਫ਼ੌਜੀ ਜਹਾਜ਼ਾਂ ਨੂੰ ਰੇਸ ਮੀਆਂ।
ਕੀ ਜ਼ੋਰ ਕਿਸੇ ਦਾ ਕਿਸੇ ਮੁਲਕ ਉੱਤੇ, ਜਿੱਥੇ ਹੁਕਮ, ਹਾਕਮ ਦਾ ਚੱਲੇ ਵਿਸ਼ੇਸ਼ ਮੀਆਂ।
ਹੱਥੀਂ ਹੱਥਕੜੀਆਂ, ਪੈਰੀਂ ਪਾ ਬੇੜੀਆਂ ਨੂੰ, ਉਸ ਭੇਜੇ ਵਾਪਸ ਬੰਦੇ ਦਰਵੇਸ਼ ਮੀਆਂ।
ਹੀਲੇ ਵਸੀਲੇ ਇੱਥੋਂ ਦੇ ਜੇ ਹੋਣ ਵਧੀਆ, ਫਿਰ ਪੈਣ ਕਿਉਂ ਐਸੇ ਕਲੇਸ਼ ਮੀਆਂ।
ਧਰਤੀ ਸਾਡੀ ਇਹ ਉਗਲੇ ਹੀਰੇ ਮੋਤੀ ‘ਪੱਤੋ’, ਜਵਾਨੀ ਜਾਵੇ ਕਿਉਂ ਪ੍ਰਦੇਸ਼ ਮੀਆਂ
-ਹਰਪ੍ਰੀਤ ਪੱਤੋ, ਪਿੰਡ ਪੱਤੋ ਹੀਰਾ ਸਿੰਘ ਮੋਗਾ। ਮੋਬਾ: 94658-21417