ਉਦੋਂ ਰੂਹ ਇਤਿਹਾਸ ਦੀ ਕੰਬਦੀ ਹੈ : ਗਸ਼ੀਆਂ ਪੈਣ ਮਨੁੱਖਤਾ ਲਵੇ ਹੌਕੇ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਮੁਕਦੇ ਜਦੋਂ ਨੇ ਦੀਨ ਇਮਾਨ ਇਥੇ।

photo

 

ਗਸ਼ੀਆਂ ਪੈਣ ਮਨੁੱਖਤਾ ਲਵੇ ਹੌਕੇ,
        ਮੁਕਦੇ ਜਦੋਂ ਨੇ ਦੀਨ ਇਮਾਨ ਇਥੇ।
ਅਕ੍ਰਿਤਘਣਾਂ ਦਾ ਧਰਤੀ ਭਾਰ ਮੰਨੇ,
        ਪੈਦਾ ਹੁੰਦੇ ਨੇ ਜਦੋਂ ਬੇਈਮਾਨ ਇਥੇ।
ਤਾਨਾਸ਼ਾਹਾਂ ਦੀ ਸੌੜੀ ਅਕਲ ਕਰ ਕੇ,
        ਬਣ ਜਾਂਦੇ ਨੇ ਕਬਰਿਸਤਾਨ ਇਥੇ।
ਸਦਾਚਾਰੀ ਜਦ ਦਾਤਾਂ ਨੂੰ ਛੱਡ ਜਾਂਦੇ, 
        ਦੁਰਾਚਾਰਾਂ ’ਚ ਗਰਕਣ ਜਵਾਨ ਇਥੇ।
ਮੁਟਿਆਰਾਂ ਫ਼ੈਸ਼ਨ ਦੀ ਤਕੜੀ ਤੁਲਦੀਆਂ ਨੇ,
        ਖ਼ਤਮ ਕਰਨ ਰਿਵਾਜਾਂ ਦੀ ਸ਼ਾਨ ਇਥੇ।
ਵੇਖ ਵੇਖ ਕੇ ਧਰਤੀ ਵੀ ਮਾਰੇ ਭੁੱਬਾਂ,
        ਸੱਚ ਬੋਲਣ ਨਾ ਜਦੋਂ ਵਿਦਵਾਨ ਇਥੇ।
ਉਦੋਂ ਰੂਹ ਇਤਿਹਾਸ ਦੀ ਕੰਬਦੀ ਹੈ,
        ਖ਼ਤਮ ਕਰਨ ਜਦ ਪੁਰਾਣੇ ਨਿਸ਼ਾਨ ਇਥੇ।
ਰੱਬ ਕੇਰੇ ‘ਅਸਮਾਨੀ’ ਹੰਝੂਆਂ ਨੂੰ,
        ਪਾੜੇ ਜਾਣ ਜਦ ਗੁਰੂ ਗ੍ਰੰਥ, ਕੁਰਾਨ ਇਥੇ।
- ਜਸਵੰਤ ਸਿੰਘ ਅਸਮਾਨੀ, ਕਿਸ਼ਨਗੜ੍ਹ ਵਾਲਾ ਸੁਨਾਮ।
ਮੋਬਾਈਲ : 98720-67104