File Photo 
 		 		ਸਕੂਨ ਭਾਲਦਾ ਫਿਰਦੈਂ ਬੰਦਿਆ, ਬੜੇ ਹੱਥਕੰਡੇ ਅਪਣਾਉਂਦਾ ਏਂ,
ਪਰ ਸਾਰ ਨਾ ਲੈਂਦਾ ਵਿਚ ਦੁਨੀਆਂ, ਫਿਰ ਸੱਭ ਨੂੰ ਤੂੰ ਭਰਮਾਉਂਦਾ ਏਂ,
ਬੁਰਾ ਹਮੇਸ਼ਾ ਸੋਚੇਂ ਅੱਜਕਲ, ਫਿਰ ਅਪਣੀ ਵਾਰੀ ’ਤੇ ਕਿਉਂ ਘਬਰਾਉਂਦਾ ਏਂ,
ਕਦੇ ਦੁੱਖ ਸੁੱਖ ਨਾ ਦੇਖਿਆ ਅਪਣਿਆਂ ਦਾ, ਫਿਰੇਂ ਦੂਜਿਆਂ ਨੂੰ ਸਲਾਹ ਫ਼ਰਮਾਉਂਦਾ ਏਂਂ
ਜਦ ਅਪਣੇ ’ਤੇ ਕੋਈ ਪਵੇ ਸੰਕਟ, ਫਿਰ ਦੋਸ਼ ਬੇਗਾਨਿਆਂ ਦੇ ਸਿਰ ਲਾਉਂਦਾ ਏਂ ।
ਫਿਰੇਂ ਵਿਤਕਰੇ ਕਰਦਾ ਇਸ ਜਹਾਨ ਦੇ ਅੰਦਰ, ਪਰ ਅਪਣੇ ਲਈ ਤਾਂ ਸੁਪਨੇ ਖ਼ੂਬ ਸਜਾਉਂਦਾ ਏਂ ।
ਹੁਣ ਐਬ ਗਿਣਾਉਂਦਾ ਸੱਭ ਦੇ ਫਿਰਦਾ, ਅਪਣੇ ਅੰਦਰ ਝਾਤੀ ਮਾਰਨ ਤੋਂ ਕਿਉਂ ਘਬਰਾਉਂਦਾ ਏਂ।
ਕਰ ਸ਼ੁਕਰ ਤੂੰ ਮਾਨਾ ਉਸ ਰੱਬ ਦਾ, ਜਿਹੜਾ ਬੰਦੇ ਨੂੰ ਸਿੱਧੇ ਰਸਤੇ ਪਾਉਂਦਾ ਏ ।
-ਰਮਨ ਮਾਨ ਕਾਲੇਕੇ, ਮੋਬਾਈਲ 9592778809