ਤੋਤਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਪਿੰਜਰੇ ਵਿਚ ਬੰਦ ਕਰਿਆ ਤੋਤਾ, ਕਿਸ ਜ਼ਾਲਮ ਨੇ ਫੜਿਆ ਤੋਤਾ |

poetry

ਪਿੰਜਰੇ ਵਿਚ ਬੰਦ ਕਰਿਆ ਤੋਤਾ, ਕਿਸ ਜ਼ਾਲਮ ਨੇ ਫੜਿਆ ਤੋਤਾ |
ਸਾਥੀ ਤੋਤਿਆਂ ਵਿਚ ਸੀ ਰਹਿੰਦਾ,  ਅੰਬ ਦੀ ਟਾਹਣੀ 'ਤੇ ਜਾ ਬਹਿੰਦਾ |
ਜਾਪੇ ਡਰਿਆ ਡਰਿਆ ਤੋਤਾ, ਪਿੰਜਰੇ ਵਿਚ ਬੰਦ ........... |
ਉਡਣਾ ਸੀ ਜਿਸ ਮਾਰ ਉਡਾਰੀ, ਬੈਠਾ ਏ ਅੱਜ ਹਿੰਮਤ ਹਾਰੀ | 
ਪਿੰਜਰੇ ਵਿਚ ਫੜ-ਫੜਾਇਆ ਤੋਤਾ, ਪਿੰਜਰੇ ਵਿਚ ਬੰਦ ............ |
ਭਾਂਤ ਭਾਂਤ ਦੇ ਫੱਲ ਸੀ ਖਾਂਦਾ, ਟੈੰ ਟੈੰ ਕਰ ਕੇ ਗੀਤ ਸੀ ਗਾਂਦਾ |
ਸੀ ਅਸਮਾਨੀ ਚੜਿ੍ਹਆ ਤੋਤਾ, ਪਿੰਜਰੇ ਵਿਚ ਬੰਦ ........... |
ਰਾਮ ਰਾਮ ਇਸ ਤੋਂ ਅਖਵਾਉਂਦੇ, ਪੰਛੀਆਂ ਉੱਤੇ ਜ਼ੁਲਮ ਕਮਾਉਂਦੇ |
ਕੈਦੀਆਂ ਵਾਂਗੂੰ ਅੜਿਆ ਤੋਤਾ, ਪਿੰਜਰੇ ਵਿਚ ਬੰਦ  ........... |
ਮਿੱਠੂ ਕਹਿ ਕੇ ਲੋਕ ਬੁਲਾਵਣ, ਭਾਵੇਂ ਚੂਰੀ ਕੁੱਟ ਖਵਾਵਣ |
ਹਉਕਿਆਂ ਦੇ ਨਾਲ ਭਰਿਆ ਤੋਤਾ, ਪਿੰਜਰੇ ਵਿਚ ਬੰਦ ........... |
'ਗਿੱਲ ਮਲਕੀਤ' ਕਰੇ ਅਰਜ਼ੋਈ, ਪੰਛੀਆਂ ਨੂੰ  ਬੰਦ ਕਰੋ ਨਾ ਕੋਈ |
ਆਜ਼ਾਦ ਕਰੋ ਜੋ ਫੜਿਆ ਤੋਤਾ, ਪਿੰਜਰੇ ਵਿਚ ਬੰਦ ਕਰਿਆ ਤੋਤਾ |
ਕਿਸ ਜ਼ਾਲਮ ਨੇ ਫੜਿਆ ਤੋਤਾ |
- ਮਲਕੀਤ ਸਿੰਘ ਗਿੱਲ (ਭੱਠਲਾਂ) ਮੋਬਾਈਲ  7986528225