Poem: ਡੀਪੂ ਵਾਲਾ ਰਾਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

Poem in punjabi: ਜਿਨ੍ਹਾਂ ਦਿਆਂ ਘਰਾਂ ਵਿਚ,  ਗੱਡ ਖ਼ਾਨੇ ਖੜੇ ਨੇ, ਚੌੜਿਆਂ ਟਾਇਰਾਂ ਨੂੰ ਵੇਖ,  ਮਹਿੰਗੇ ਵ੍ਹੀਲ ਜੜੇ ਨੇ।

Poem in punjabi

Poem in punjabi: ਜਿਨ੍ਹਾਂ ਦਿਆਂ ਘਰਾਂ ਵਿਚ, 
ਗੱਡ ਖ਼ਾਨੇ ਖੜੇ ਨੇ,
ਚੌੜਿਆਂ ਟਾਇਰਾਂ ਨੂੰ ਵੇਖ, 
ਮਹਿੰਗੇ ਵ੍ਹੀਲ ਜੜੇ ਨੇ।
ਲੈਣ ਲਈ ਕਣਕ ਉਹ ਵੀ, 
ਲਾਈਨਾਂ ਵਿਚ ਖੜੇ ਨੇ।
ਵੱਡੀਆਂ ਨੇ ਕੋਠੀਆਂ ਤੇ, 
ਹਵਾ ਉਂਝ ਪੂਰੀ ਏ,
ਰਜਦੀ ਨੀ ਨੀਤ ਅਜੇ, 
ਸੰਧੂ ਦੀ ਅਧੂਰੀ ਏ।
ਖਾ ਕੇ ਪਰਾਇਆ ਹੱਕ, 
ਨਾ ਪੈਂਦੀ ਕਦੇ ਪੂਰੀ ਏ।
ਆਟੇ ਦਾਲ ਦੀ ਸਕੀਮ ਪਿੱਛੇ, 
ਹੱਕ ਕਈ ਛੱਡ ਤੇ,
ਰਾਸ਼ਨ ਦਾ ਗੁੱਥੂ ਲੈ ਕੇ, 
ਹੱਥ ਆਪੇ ਵੱਢ ਤੇ,
ਨੌਕਰੀ ਨਾ ਮੰਗੀ ਕਿਸੇ, 
ਪੁੱਤ ਘਰੋਂ ਕੱਢ ਤੇ।
ਡੀਪੂ ਵਾਲਾ ਰਾਸ਼ਨ 
ਨਾ ਕਦੇ ਪੂਰਾ ਤੋਲਦਾ,
ਵੋਟਾਂ ਦਿਆ ਚੱਕਰਾਂ ’ਚ, 
ਨਾ ਕੋਈ ਕੁੱਝ ਬੋਲਦਾ,
ਕਿੱਥੇ ਕੀ ਕੁੱਝ ਹੁੰਦਾ, 
ਨਾ ਭੇਤ ਕੋਈ ਖੋਲ੍ਹਦਾ।
ਜਿਨ੍ਹਾਂ ਨੂੰ ਮਿਲੇ ਰਾਸ਼ਨ 
ਲੈ ਚੁੱਪ ਚਾਪ ਤੁਰਦੇ,
ਜਿਉਂਦਿਆਂ ਹੀ ਬਣੀ ਬੈਠੇ 
ਬਹੁਤੇ ਹੁਣ ਮੁਰਦੇ,
ਮਿੱਟੀ ਦੇ ਬਣਾਏ ਭਾਂਡੇ ਅਖ਼ੀਰ ਨੂੰ ਖੁਰਦੇ।
-ਪਰਮਜੀਤ ਸੰਧੂ, ਮੋ : 9464427651