ਗ਼ਜ਼ਲ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਪਰਖੇ ਗਏ ਜਦੋਂ ਲਾਲਪੁਰੀ ਤਾਂ ਟੁੱਟ ਜਾਣਗੇ,

Ghazal

ਪਰਖੇ ਗਏ ਜਦੋਂ ਲਾਲਪੁਰੀ ਤਾਂ ਟੁੱਟ ਜਾਣਗੇ,

ਕੁੱਝ ਹੱਥ ਅਪਣੇ ਜੋ ਲਗਦੇ ਛੁੱਟ ਜਾਣਗੇ।

ਚੱਲਣ ਦਿਉ ਜਿਵੇਂ ਚਲਦੇ ਨੇ ਇਹ ਕਾਫ਼ਲੇ,

ਕੁੱਝ ਦਿਲ ਵਸ ਜਾਣਗੇ ਕੁਝ ਲੁੱਟ ਜਾਣਗੇ।

ਮੰਜ਼ਲਾਂ ਤਕ ਪਹੁੰਚਣੈ ਤਾਂ ਖੁਦ ਨੂੰ ਬੁਲੰਦ ਰੱਖ,

ਯਾਰ ਬੇਲੀ ਆੜੀ ਆ ਨਹੀਂ ਤੈਨੂੰ ਸੁੱਟ ਜਾਣਗੇ।

ਸੀਤ ਚਲਦੀਆਂ ਹਵਾਵਾਂ ਤੱਤੇ ਸ਼ਹਿਰ ਅੰਦਰ,

ਹੌਸਲੇ ਨਾਲ ਡਿੱਗੇ ਹੋਏ ਵੀ ਉਠ ਜਾਣਗੇ।

ਖੜੇ ਰਹਿਣਾ ਜ਼ਰੂਰੀ ਹੈ ਅਸੂਲਾਂ ਦੇ ਨਾਲ ਨਾਲ,

ਕੱਚੇ ਰਹੇ ਰਵਿੰਦਰਾ ਤਾਂ ਲੋਕ ਜੜ੍ਹੋਂ ਪੁੱਟ ਜਾਣਗੇ।

- ਰਵਿੰਦਰ ਸਿੰਘ ਲਾਲਪੁਰੀ, ਮੋਬਾਈਲ : 94634-52261