ਕਾਵਿ ਵਿਅੰਗ : ਚਲਾਕੀਆਂ 

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਇਥੇ ਹਰ ਕੋਈ ਫਿਰੇ ਚਲਾਕੀਆਂ ਕਰਦਾ, ਤੇ ਦਾਅ ਵੀ ਲਾਉਣਾ ਚਾਹੁੰਦਾ ਏ।

Poetic satire: chalakiyan

ਇਥੇ ਹਰ ਕੋਈ ਫਿਰੇ ਚਲਾਕੀਆਂ ਕਰਦਾ, 
        ’ਤੇ ਦਾਅ ਵੀ ਲਾਉਣਾ ਚਾਹੁੰਦਾ ਏ।

ਨੀਵਾਂ ਦਿਖਾਉਣ ਲਈ ਪਲ ਨਾ ਛੱਡੇ, 
        ਫਿਰ ਵੀ ਫਿਰਦਾ ਨਾਮ ਧਿਆਉਂਦਾ ਏ।

ਹੁਣ ਨਫ਼ਰਤ ਦੇ ਬੀਜ ਖਿਲਾਰੇ ਏਨੇ, 
        ਬਸ ਚੁਗਣਾ ਨਾ ਕੋਈ ਚਾਹੁੰਦਾ ਏ।

ਇਸੇ ਸੋਚ ਨੇ ਖਾ ਲਿਆ ਤੈਨੂੰ,
        ਇਹ ਕਿਉਂ ਬੇਫ਼ਿਕਰਾ ਮੌਜ ਹੰਢਾਉਂਦਾ ਏ।

ਇਥੇ ਸੱਚੇ ਨੂੰ ਕੋਈ ਜਿਊਣ ਨਾ ਦਿੰਦਾ,
        ਹੁਣ ਫਿਰਦਾ ਤੋਹਮਤਾਂ ਲਾਉਂਦਾ ਏ।

ਮਾਨਾ ਦੇਖ ਤ੍ਰਾਸਦੀ ਲੋਕਾਂ ਦੀ,
        ਨਿਰੇ ਝੂਠ ਦੇ ਪਾਠ ਪੜ੍ਹਾਉਂਦਾ  ਏ।

 - ਰਮਨ ਮਾਨ ਕਾਲੇਕੇ, ਮੋਬਾਈਲ : 95927-78809