ਜਨਤਾ ਦੇ ਮਨ ਕੀ ਬਾਤ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਅਪਣੀ ਛੱਡ ਜੇ ਤੂੰ ਸੁਣੇਂ ਜਨਤਾ ਦੇ ਮਨ ਕੀ ਬਾਤ,

Democracy

ਅਪਣੀ ਛੱਡ ਜੇ ਤੂੰ ਸੁਣੇਂ ਜਨਤਾ ਦੇ ਮਨ ਕੀ ਬਾਤ,

ਤਾਂ ਕਿਉਂ ਕੱਟਣੀ ਪਵੇ ਜਨਤਾ ਨੂੰ ਸੜਕਾਂ ਉਤੇ ਰਾਤ,

ਗ਼ਰੀਬਾਂ ਹੱਥੋਂ ਖੋਹ ਰੋਟੀ ਚੁੱਲ੍ਹੇ ਪਾਣੀ ਪਾਈ ਜਾਵੇ,

ਮਹਿਲਾਂ ਦੇ ਟੁੱਕ ਖ਼ਾਤਰ ਭੇਜਂੇ ਰੋਜ਼ ਨਵੀਂ ਸੌਗਾਤ,

ਲੋਕਤੰਤਰ ਸੂਲੀ ਟੰਗ ਬਣਿਆ ਤਾਨਾਸ਼ਾਹ ਤੂੰ,

ਜ਼ਾਲਮ ਸ਼ਾਸਕ ਹਿਟਲਰ ਨੂੰ ਵੀ ਪਾ ਗਿਆ ਮਾਤ, 

ਸਾਬਤ ਕਰਤਾ ਫ਼ੁਰਮਾਨਾਂ ਨੇ ਤੂੰ ਤੋਤਾ ਪਿੰਜਰੇ ਦਾ,

ਰਾਜਾ ਤੈਥੋਂ ਬਣ ਨਾ ਹੋਇਆ, ਛੱਡ ਅਪਣੀ ਔਕਾਤ,

ਹੁਣ ਬਹੁਤੀ ਦੇਰ ਨਾ ਚਲਣਾ ਖੇਡ ਮਦਾਰੀ ਵਾਲਾ,

ਲੋਕ ਦੇਸ਼ ਦੇ ਜਾਗ ਪਏ ਚੜ੍ਹ ਰਹੀ ਨਵੀਂ ਪ੍ਰਭਾਤ।

-ਜਸਵੰਤ ਗਿੱਲ ਸਮਾਲਸਰ, ਸੰਪਰਕ : 97804-51878