ਲਿਸਟ ਲੰਮੀ: ਜਨਸੰਖਿਆ ਦਿਨੋਂ ਦਿਨ ਜਾਏ ਵਧਦੀ, ਜਿਧਰ ਦੇਖੀਏ ਇਨ੍ਹਾਂ ਬ੍ਰਹਮ-ਗਿਆਨੀਆਂ ਦੀ।

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਮੁਨਾਫ਼ੇ ਵਾਲਾ ਦੇਖਿਆ ਉਹ ਕੰਮ ਕਰਦੇ, ਕਾਮਯਾਬੀ ਹੈ ਉਸ ਵਿਚ ਅੰਤਰਜਾਮੀਆਂ ਦੀ...

The list is long: the population is increasing day by day.

 

ਜਨਸੰਖਿਆ ਦਿਨੋਂ ਦਿਨ ਜਾਏ ਵਧਦੀ,
ਜਿਧਰ ਦੇਖੀਏ ਇਨ੍ਹਾਂ ਬ੍ਰਹਮ-ਗਿਆਨੀਆਂ ਦੀ।
ਮੁਨਾਫ਼ੇ ਵਾਲਾ ਦੇਖਿਆ ਉਹ ਕੰਮ ਕਰਦੇ,
ਕਾਮਯਾਬੀ ਹੈ ਉਸ ਵਿਚ ਅੰਤਰਜਾਮੀਆਂ ਦੀ।
ਜੂਲਾ ਯਾਰ ਗ਼ੁਲਾਮੀ ਦਾ ਪਾਉਣ ਦੇ ਲਈ,
ਲਿਸਟ ਲੰਮੀ ਅਕਾਲੀਆਂ ਦੀਆਂ ਨਾਦਾਨੀਆਂ ਦੀ।
ਗਿਣਤੀ ਲੰਮੀ ਉਹਨਾਂ ਸਿੱਖ ਲੀਡਰਾਂ ਦੀ,
ਕੌਮ ਨਾਲ ਕੀਤੀਆਂ ਜੋ ਬੇਈਮਾਨੀਆਂ ਦੀ।
ਨਿੱਜ ਇਨ੍ਹਾਂ ਦਾ ਸਿਰ ਚੜ੍ਹ ਬੋਲਦਾ ਰਿਹਾ,
ਜੜ੍ਹ ਬਣ ਗਈ ਕੌਮ ਦੀਆਂ ਪ੍ਰੇਸ਼ਾਨੀਆਂ ਦੀ। 
ਦੁਨੀਆਂ ਵਿਚ ਹੈ ਗਿਣਤੀ ਘੱਟ ਮਿਲਦੀ, 
ਅੱਜਕਲ ਧਰਤੀ ਉੱਤੇ ਸੱਜਣ ਦਾਨੀਆਂ ਦੀ। 
- ਮਨਜੀਤ ਸਿੰਘ ਘੁੰਮਣ, ਮੋਬਾਈਲ : 97810-86688