ਤੇਲ ਦਾ ਮੁੱਲ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਨਿੱਤ ਵਧੇ ਗ਼ਰੀਬ ਦੀ ਧੀ ਵਾਂਗ, ਮੇਰੇ ਦੇਸ਼ ਵਿਚ ਤੇਲ ਦਾ ਮੁੱਲ ਬਾਬਾ

Poetry satire

ਨਿੱਤ ਵਧੇ ਗ਼ਰੀਬ ਦੀ ਧੀ ਵਾਂਗ, ਮੇਰੇ ਦੇਸ਼ ਵਿਚ ਤੇਲ ਦਾ ਮੁੱਲ ਬਾਬਾ,
ਠੱਗੀ ਰਿਸ਼ਵਤ ਸਭਿਆਚਾਰ ਬਣਿਆ, ਰੱਖਾਂ ਚੋਰਾਂ ਨੂੰ ਪੂਰੀ ਖੁੱਲ੍ਹ ਬਾਬਾ,
ਹਰ ਵਾਰ ਜੁਮਲਿਆਂ ਵਿਚ ਫਸਦੇ, 70 ਸਾਲਾਂ ਤੋਂ ਹੋ ਰਹੀ ਭੁੱਲ ਬਾਬਾ, 
ਕੋਈ ਦਿਸੇ ਬਈ ਦਰਸ਼ਨੀ ਗੱਭਰੂ ਨਾ, ਨ੍ਹੇਰੀ ਨਸ਼ਿਆਂ ਦੀ ਰਹੀ ਹੈ ਝੁੱਲ ਬਾਬਾ,

ਪਖੋ ਵਾਲਿਆ ਜੇ ਨਾ ਲੋਕ ਜਾਗੇ, ਦੀਵਾ ਹੋ ਜਾਊ ਪੰਜਾਬ ਦਾ ਗੁੱਲ ਬਾਬਾ।
ਜਗਤਾਰ ਪੱਖੋਂ, ਸੰਪਰਕ : 94651-96946