ਤੇਰੀ ਖਾਤਰ ਪੁੱਤਰਾ ਵੇ ਮੈਂ ਕਿੱਥੇ ਸੀਸ ਨਿਵਾਇਆ ਨੀ ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਕਿਹੜੇ ਦਰ ਤੇ ਸੁੱਖ ਨਾ ਸੁੱਖੀ , ਕਿਹੜਾ ਦਰਦ ਹੰਢਾਇਆ ਨੀ ?? ਤੇਰੀ ਖਾਤਰ ਪੁੱਤਰਾ ਵੇ ਮੈਂ ਕਿੱਥੇ ਸੀਸ ਨਿਵਾਇਆ ਨੀ ??...

Mother Son love

ਕਿਹੜੇ ਦਰ ਤੇ ਸੁੱਖ ਨਾ ਸੁੱਖੀ ,
ਕਿਹੜਾ ਦਰਦ ਹੰਢਾਇਆ ਨੀ ??
ਤੇਰੀ ਖਾਤਰ ਪੁੱਤਰਾ ਵੇ 
ਮੈਂ ਕਿੱਥੇ ਸੀਸ ਨਿਵਾਇਆ ਨੀ ??

ਪਹਿਲਾਂ ਮਾਂ ਬਿਨ ਸਾਹ ਨੀ ਸੀ ਲੈਂਦਾ 
ਹੁਣ ਤੈਨੂੰ ਮੇਰਾ ਚੇਤਾ ਆਇਆ ਨੀ ,,
ਕਾਹਦਾ ਤੂੰ ਵਿਦੇਸ਼ ਗਿਆ 
ਕੌਈ ਖੱਤ ਵੀ ਲਿੱਖ ਪਾਇਆ ਨੀ ॥

ਕਿਹੜੇ ਦਰ ਤੇ ਸੁੱਖ ਨਾ ਸੁੱਖੀ ,
ਕਿਹੜਾ ਦਰਦ ਹੰਢਾਇਆ ਨੀ ??
ਤੇਰੀ ਖਾਤਰ ਪੁੱਤਰਾ ਵੇ 

ਮੈਂ ਕਿੱਥੇ ਸੀਸ ਨਿਵਾਇਆ ਨੀ ??
ਆਪਣੇ ਲਈ ਤੂੰ ਮਹਿਲ ਬਣਾ ਲਏ 
ਮੇਰੇ ਲਈ ਇੱਕ ਕਮਰਾ ਤੱਕ ਪਾਇਆ ਨੀ ,,
ਹੁਣ ਮਾਂ ਤੇਰੀ ਦਰ ਦਰ ਧੱਕੇ ਖਾਵੇ 

ਤੈਨੂੰ ਰਤਾ ਤਰਸ ਆਇਆ ਨੀ ॥
ਕਿਹੜੇ ਦਰ ਤੇ ਸੁੱਖ ਨਾ ਸੁੱਖੀ ,
ਕਿਹੜਾ ਦਰਦ ਹੰਢਾਇਆ ਨੀ ??
ਤੇਰੀ ਖਾਤਰ ਪੁੱਤਰਾ ਵੇ 

ਮੈਂ ਕਿੱਥੇ ਸੀਸ ਨਿਵਾਇਆ ਨੀ ??
ਤੈਨੂੰ ਦੁੱਧ ਨਾ ਪਾਲ ਪਲੋਸ ਵੱਡਾ ਕੀਤਾ ,,
ਗਿੱਲੀ ਥਾਂ ਕਦੇ ਪਾਇਆ ਨੀ ॥

ਮੈਂ ਤੈਨੂੰ ਭੂਖੇ ਰਹਿਣ ਨੀ ਦਿੱਤਾ ,,
ਹੱਡੀ ਕੱਡ ਕੇ ਲਹੂ ਪਿਆਇਆ ਈ ॥
ਹੁਣ ਪੰਦਰਾਂ ਦਿਨ ਦੀ ਭੂਖੀ ਨੂੰ 
ਤੂੰ ਇੱਕ ਟੁੱਕ ਵੀ ਮੈਨੂੰ ਖਵਾਇਆ ਨੀ ॥

ਕਿਹੜੇ ਦਰ ਤੇ ਸੁੱਖ ਨਾ ਸੁੱਖੀ ,
ਕਿਹੜਾ ਦਰਦ ਹੰਢਾਇਆ ਨੀ ??
ਤੇਰੀ ਖਾਤਰ ਪੁੱਤਰਾ ਵੇ 
ਮੈਂ ਕਿੱਥੇ ਸੀਸ ਨਿਵਾਇਆ ਨੀ ??