Protest on Roads
ਨਿਤ ਧਰਨੇ ਲਗਦੇ ਸੜਕਾਂ ਉਤੇ, ਹਾਲ ਦੁਹਾਈ ਆ।
ਹਰ ਸਾਹ ਪੰਜਾਬੀਆਂ ਦਾ, ਹੋਇਆ ਪਿਆ ਕਰਜ਼ਾਈ ਆ।
ਪਾੜ੍ਹੇ ਮੰਗਣ ਨੌਕਰੀ, ਕਿਸਾਨ ਮੰਗਦਾ ਕਰਜ਼ਾ ਮਾਫ਼ੀ ਉਏ।
ਮੰਡੀ ਰੁਲ ਗਈਆਂ ਫ਼ਸਲਾਂ, ਖੁੱਸ ਗਈ ਵਿਸਾਖੀ ਉਏ।
ਕੀਹਨੂੰ ਦਸੀਏ ਦਿਲ ਦੀ, ਬੁਰਾ ਹਾਲ ਜਵਾਨੀ ਦਾ।
ਮਣਕਾ ਮਣਕਾ ਹੋ ਗਿਆ, 'ਸੋਨ ਚਿੜੀ' ਦੀ ਗਾਨੀ ਦਾ।
ਅੱਧੇ ਕੁ ਤੁਰ ਗਏ ਬਾਹਰ ਨੂੰ, ਅੱਧੇ ਨਸ਼ਿਆਂ ਨੇ ਆ ਘੇਰੇ ਉਏ।
'ਉੱਡਤਾਂ ਵਾਲਿਆ' ਰੋਂਦਾ ਕਹੇਂ, ਵਸ ਪੰਜਾਬ ਨਾ ਮੇਰੇ ਉਏ।
-ਜੀਤ ਹਰਜੀਤ, ਸੰਪਰਕ : 97816-77772