Mafia
ਹੱਥ ਪ੍ਰਸ਼ਾਸਨ ਨੇ ਖੜੇ ਕਰ ਤੇ, ਚਲੇ ਹੁਕਮ ਨਾ ਕਿਤੇ ਸਰਕਾਰ ਦਾ ਜੀ,
ਪੈਣ 'ਪੋਸਟਾਂ' ਜੇਲਾਂ ਅੰਦਰੋਂ ਹੀ, ਮੁਖੀਆ 'ਗੈਂਗ' ਦਾ ਪੂਰਾ ਲਲਕਾਰਦਾ ਜੀ,
ਧੰਦਾ ਆ ਗਿਆ ਰਾਸ ਹੈ ਗੁੰਡਿਆਂ ਨੂੰ, ਚਿੱਟੇ ਰੇਤ ਦੇ 'ਗਰਮ' ਵਪਾਰ ਦਾ ਜੀ,
ਮਾਵਾਂ ਪੁੱਤਾਂ ਨੂੰ ਕਿਥੇ ਲੈ ਜਾਣ ਯਾਰੋ, ਦੈਂਤ ਨਸ਼ਿਆਂ ਦਾ ਫਿਰਦਾ ਹੈ ਮਾਰਦਾ ਜੀ,
ਸੁਝੇ ਕੁੱਝ ਨਾ ਹੋਏ ਲਾਚਾਰ ਲਗਦੇ, ਫਸੇ ਪਏ ਨੇ ਲੋਕ ਅਜ਼ਾਬ ਅੰਦਰ,
ਚੁਣੀ ਹੋÂਂੀ ਸਰਕਾਰ ਦੇ ਹੁੰਦਿਆਂ ਵੀ, ਕਰਦੈ 'ਮਾਫ਼ੀਆ' ਰਾਜ ਪੰਜਾਬ ਅੰਦਰ।
-ਤਰਲੋਚਨ ਸਿੰਘ ਦੁਪਾਲਪੁਰ, ਸੰਪਰਕ : 001-408-915-1268