ਚਿੰਤਾ ਦੇ ਵੱਟ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਪਹਿਲਾਂ ਜਿਹਾ ਨਾ ਰਿਹਾ ਪੰਜਾਬ ਸਾਡਾ,

Anxiety

ਪਹਿਲਾਂ ਜਿਹਾ ਨਾ ਰਿਹਾ ਪੰਜਾਬ ਸਾਡਾ,

ਮੋਹ ਪਿਆਰ ਨੇ ਲੋਕਾਂ ਵਿਚ ਘੱਟ ਦਿਸਦੇ,

ਵਿਰਲਾ ਟਾਵਾਂ ਹੀ ਅੰਦਰੋਂ ਹੁੰਦਾ ਖ਼ੁਸ਼ ਇਥੇ,

ਮੱਥੇ ਬਹੁਤਿਆਂ ਦੇ ਵੱਟ ਦਿਸਦੇ,

ਸੌਦਾ ਘਾਟੇ ਦਾ ਕਿਸਾਨਾਂ ਲਈ ਬਣੀ ਖੇਤੀ,

ਖ਼ੁਦਕੁਸ਼ੀਆਂ ਕਰਦੇ ਨਿੱਤ ਜੱਟ ਦਿਸਦੇ,

ਜਵਾਨੀ ਰੁੜ੍ਹ ਗਈ ਨਸ਼ਿਆਂ ਦੇ ਹੜ੍ਹ ਅੰਦਰ,

ਕਾਨਿਆਂ ਵਰਗੇ ਕਈਆਂ ਦੇ ਪੱਟ ਦਿਸਦੇ,

ਅਜੋਕੀ ਯਾਰੀ ਵਿਚੋਂ ਮਤਲਬ ਦੀ ਬੋਅ ਆਵੇ,

ਯਾਰ ਅੱਜ ਦੇ ਬਹੁਤੇ ਕੌਲੀ ਚੱਟ ਦਿਸਦੇ,

ਕਿਸ ਨੂੰ ਚੰਗਾ ਤੇ ਕਿਸ ਨੂੰ ਰਾਜਾ ਕਹੇ ਮਾੜਾ,

ਲਗਦੇ ਜਿਨ੍ਹਾਂ ਦੇ ਲਗਾਉਂਦੇ ਦਾਅ ਝੱਟ ਦਿਸਦੇ।

-ਰਾਜਾ ਗਿੱਲ 'ਚੜਿੱਕ', ਸੰਪਰਕ : 94654-11585