ਕਾਵਿ ਵਿਅੰਗ :ਲਾਰੇ ਲੱਪੇ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਕਿਉਂ ਰਿਹੈਂ ਤੂੰ ਟਾਲ ਵੇ ਸੱਜਣਾ, ਲਾਰੇ ਲਪਿਆਂ ਨਾਲ ਵੇ ਸੱਜਣਾ |

poetry

ਕਿਉਂ ਰਿਹੈਂ ਤੂੰ ਟਾਲ ਵੇ ਸੱਜਣਾ, ਲਾਰੇ ਲਪਿਆਂ ਨਾਲ ਵੇ ਸੱਜਣਾ |
ਮੂਹੋਂ ਸਿਫ਼ਤਾਂ, ਮਨ ਵਿਚ ਖੋਟਾਂ, ਇਉਂ ਨਾ ਗਲਣੀ ਦਾਲ ਵੇ ਸੱਜਣਾ

ਭੁਲਿਆ ਉਹ ਨਹੀਂ ਭੁਲਿਆ ਹੁੰਦਾ, ਲਏ ਜੋ ਵਕਤ ਸੰਭਾਲ ਵੇ ਸੱਜਣਾ | 
ਮੁਸ਼ਕਲ ਵੇਲੇ ਕੰਮ ਨਾ ਆਵੇ, ਸਦਾ ਬਿਗਾਨੀ ਢਾਲ ਵੇ ਸੱਜਣਾ | 

ਧੋਖਾ ਉਸ ਨੂੰ ਕਦੇ ਨਾ ਦੇਈਏ, ਲਾ ਲਈਏ ਜਿਸ ਨਾਲ ਵੇ ਸੱਜਣਾ | 
ਛੱਡ ਦੇ ਠੱਗੀ, ਚੋਰੀ, ਯਾਰੀ, ਸਿਰ ਤੇ ਕੂਕੇ ਕਾਲ ਵੇ ਸੱਜਣਾ | 
ਦੀਦ ਤੇਰੀ ਨੂੰ  'ਫ਼ੌਜੀ' ਤਰਸੇ, ਪੁੱਛ ਕਦੀ ਤਾਂ ਹਾਲ ਵੇ ਸੱਜਣਾ |

- ਅਮਰਜੀਤ ਸਿੰਘ ਫ਼ੌਜੀ, ਮੋਗਾ | 
ਮੋਬਾਈਲ : 95011-270333