ਪੜ੍ਹੋ ਪੰਜਾਬ ਪੜ੍ਹਾਉ ਪੰਜਾਬ
ਪੜ੍ਹੋ ਪੰਜਾਬ ਪੜ੍ਹਾਉ ਪੰਜਾਬ ਵਾਲੀ, ਨੀਤੀ ਸਿਖਿਆ ਦਾ ਕਰੇ ਸੁਧਾਰ ਬੇਲੀ।........
School
ਪੜ੍ਹੋ ਪੰਜਾਬ ਪੜ੍ਹਾਉ ਪੰਜਾਬ ਵਾਲੀ, ਨੀਤੀ ਸਿਖਿਆ ਦਾ ਕਰੇ ਸੁਧਾਰ ਬੇਲੀ।
ਬੱਚਾ ਕੋਈ ਸਕੂਲੋਂ ਨਾ ਰਹੇ ਵਿਰਵਾ, ਹੁੰਦਾ ਥਾਂ-ਥਾਂ ਤੇ ਇਹੋ ਪ੍ਰਚਾਰ ਬੇਲੀ।
ਊੜਾ-ਐੜਾ ਨਾ ਲਿਖਣ ਜੋ ਜਾਣਦੇ ਸੀ, ਲਿਖਦੇ ਇੰਗਲਿਸ਼ ਉਹ ਇਕਸਾਰ ਬੇਲੀ।
ਜੋਸ਼ ਭਰ ਗਿਆ ਵਿਚ ਅਧਿਆਪਕਾਂ ਦੇ, ਕਰੀ ਜਾਂਦੇ ਉਹ ਮਾਰੋ-ਮਾਰ ਬੇਲੀ।
ਨੀਤੀ ਨਵੀਂ ਜੋ ਰੈਸ਼ਨੇਲਾਈਜੇਸ਼ਨ ਵਾਲੀ, ਬੇੜਾ ਸਿਖਿਆ ਦਾ ਕਰੂਗੀ ਗਰਕ ਬੇਲੀ।
ਖ਼ਤਮ ਕਰਨ ਲਈ ਸਕੂਲਾਂ ਵਿਚੋਂ ਪੋਸਟਾਂ ਨੂੰ, ਕੋਈ ਹੈ ਨਹੀਂ ਸਰਕਾਰ ਕੋਲ ਤਰਕ ਬੇਲੀ।
-ਜਸਪਾਲ ਸਿੰਘ ਨਾਗਰਾ, ਸੰਪਰਕ 001-360-448-1989