ਪਤੀ-ਪਤਨੀ-ਨਹੁੰ ਮਾਸ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਕੁਰਸੀ ਰਹੇ ਸਦਾ ਸਲਾਮਤ ਸਾਡੀ, ਪਾਪੜ ਵੇਖੋ ਕੀ-ਕੀ ਵੇਲਣੇ ਪੈਂਦੇ ਨੇ,

Husband wife

ਕੁਰਸੀ ਰਹੇ ਸਦਾ ਸਲਾਮਤ ਸਾਡੀ, ਪਾਪੜ ਵੇਖੋ ਕੀ-ਕੀ ਵੇਲਣੇ ਪੈਂਦੇ ਨੇ,

ਰਾਜ ਗੱਦੀ ਤੇ ਬੈਠਣ ਨੂੰ ਜੋ ਕਾਹਲੇ, ਰਿਸ਼ਤਾ ਨਹੁੰ-ਮਾਸ ਦਾ ਵੀ ਬਣਾ ਲੈਂਦੇ ਨੇ,

ਰਸਤੇ ਅੱਡੋ-ਅੱਡ ਤੇ ਸੋਚ ਨਾ ਰਲਦੀ, ਸੱਤਾ ਲਈ ਪਤੀ-ਪਤਨੀ ਬਣ ਬਹਿੰਦੇ ਨੇ,

ਪੰਜਾਬ ਵਿਚ ਕਾਇਮ ਗਠਜੋੜ ਸਾਡਾ, ਬਾਈਕਾਟ ਹਰਿਆਣੇ ਜਦ ਘੂਰੀਆਂ ਸਹਿੰਦੇ ਨੇ,

ਜਾ ਕੇ ਫਿਰ ਇਹ ਮਿੰਨਤਾਂ ਤਰਲਾ ਕਰਨ, ਕਿਲ੍ਹੇ ਜਿਨ੍ਹਾਂ ਦੇ ਸਿਆਸਤ ਵਾਲੇ ਢਹਿੰਦੇ ਨੇ,

ਕੁੱਤਾ ਧੋਬੀ ਦਾ ਰਹੇ ਨਾ ਘਰ ਘਾਟ ਦਾ, ਇਸੇ ਨੂੰ ਤਾਂ ਸੱਚ ਬੱਬੀਆ ਕਹਿੰਦੇ ਨੇ।

-ਬਲਬੀਰ ਸਿੰਘ ਬੱਬੀ, ਸੰਪਰਕ : 70091-07300