ਕਵਿਤਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਮੈਂ ਗੁਰੂਆਂ ਪੀਰਾਂ ਦੀ ਬੋਲੀ, ਪੰਜਾਬੀ ਅੱਜ ਰੋਨੀ ਆਂ।

Poetry

ਮੈਂ ਗੁਰੂਆਂ ਪੀਰਾਂ ਦੀ ਬੋਲੀ, ਪੰਜਾਬੀ ਅੱਜ ਰੋਨੀ ਆਂ।
ਸੁਣ ਲੋ ਧੀ ਪੁੱਤਰੋ ਪੰਜਾਬੀਉ, ਦੁਖੜਾ ਥੋਡੇ ਕੋਲੇ ਫੋਨੀ ਆਂ।

ਕਿਉਂ ਛੱਡ ਰਹੇ ਹੋ ਮੈਨੂੰ, ਦਿਲੋਂ ਕੱਢ ਰਹੇ ਹੋ ਮੈਨੂੰ।
ਗੁਰਮੁਖੀ ਤਾਂ ਕੀ ਸਿਖਣੀ ਸੀ, ਮੈਨੂੰ ਹੀ ਭੁਲਾਈ ਜਾਨੇ ਓ।

ਛੱਡ ਕੇ ਸਭਿਆਚਾਰ ਅਪਣਾ, ਪਛਮੀ ਢੰਗ ਅਪਨਾਈ ਜਾਨੇ ਓ।
ਕੁੜਤੇ ਪਜਾਮੇ ਸੂਟ ਸਲਵਾਰਾਂ, ਕਿੱਲੀਆਂ ਉਤੇ ਟੰਗੇ ਨੇ,

ਸ਼ੌਰਟਸ ਜੇ ਪਾ ਕੇ ਧੀ-ਪੁੱਤਰ, ਅੱਧੇ ਫਿਰਦੇ ਨੰਗੇ ਨੇ,
ਕੀ ਏਸੇ ਨੂੰ ਹੀ ਤੁਸੀ ਤਰੱਕੀ ਕਹਿੰਦੇ ਹੋ।

ਸਾਰੀ ਦਿਹਾੜੀ ਕਲੱਬਾਂ ਤੇ ਪੱਬਾਂ ਵਿਚ ਰਹਿੰਦੇ ਹੋ। 
ਅ ਨੀ ਕਿਸੇ ਨੂੰ ਆਉਂਦਾ ਹੋਣਾ, ਏ, ਬੀ, ਸੀ ਸੁਣਾਈ ਜਾਨੇ ਓ,

ਕਿਉ ਬੇਕਦਰੋ ਮਾਂ ਬੋਲੀ ਦੀ, ਕਦਰ ਘਟਾਈ ਜਾਨੇ ਓ,
ਸਹੀ ਲਿਖ ''ਸਿਮਰਿਆ'' ਸੱਚ ਹੀ ਸੁਣਾਈ ਵੇ,
ਹਰ ਭਾਸ਼ਾ ਸਿੱਖ ਮਾਂ ਬੋਲੀ ਨਾ ਭੁਲਾਈ ਵੇ। 

- ਸਿਮਰਨਜੀਤ ਸਿੰਘ, ਕੋਟਕਪੂਰਾ। 
ਮੋਬਾਈਲ: 95929-52108