ਬਾਬੇ ਨਾਨਕ ਦਾ ਸੰਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਸਾਨੂੰ ਸੱਚ ਦਾ ਮਾਰਗ ਵਿਖਾਇਆ ਬਾਬਾ ਨਾਨਕ ਨੇ।

Guru Granth Sahib Ji

ਸਾਨੂੰ ਸੱਚ ਦਾ ਮਾਰਗ ਵਿਖਾਇਆ ਬਾਬਾ ਨਾਨਕ ਨੇ।

ਕਿਰਤ ਕਰੋ ਦਾ ਸਬਕ ਪੜ੍ਹਾਇਆ ਬਾਬਾ ਨਾਨਕ ਨੇ।

ਵਹਿਮਾਂ-ਭਰਮਾਂ ਤੋਂ ਕੀਤਾ ਗਿਆ ਸੀ ਸਾਨੂੰ ਮੁਕਤ,

ਤਰਕ ਨਾਲ ਸੋਚਣਾ ਸਿਖਾਇਆ ਬਾਬਾ ਨਾਨਕ ਨੇ।

ਭੁੱਖਿਆਂ ਦਾ ਪੇਟ ਭਰਨ ਨੂੰ ਦਿਤੀ ਗਈ ਤਰਜੀਹ,

ਤਾਹੀਂਉਂ ਤਾਂ ਲੰਗਰ ਲਗਾਇਆ ਬਾਬਾ ਨਾਨਕ ਨੇ।

ਸਭਨਾਂ ਦੀ ਰੂਹ ਦੀ ਖੁਰਾਕ ਹੁੰਦਾ ਏ ਸੰਗੀਤ,

ਬਾਣੀ ਨੂੰ ਕਵਿਤਾ ਰੂਪ 'ਚ ਰਚਾਇਆ ਬਾਬਾ ਨਾਨਕ ਨੇ।

ਸੋ ਕਿਉਂ ਮੰਦਾ ਆਖੀਏ, ਜਿੱਤ ਜੰਮੈਂ ਰਾਜਾਨ ਕਹਿ ਕੇ,

ਔਰਤ ਨੂੰ ਸੀ ਵਡਿਆਇਆ ਬਾਬਾ ਨਾਨਕ ਨੇ।

ਸਰੀਰ ਨੂੰ ਕਸ਼ਟ ਦੇ ਕੇ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ,

ਗ੍ਰਹਿਸਥ ਵਿਚ ਰਹਿ ਕੇ ਰੱਬ ਪਾਇਆ ਬਾਬਾ ਨਾਨਕ ਨੇ।

ਕਾਮ, ਕ੍ਰੋਧ, ਮੋਹ, ਲੋਭ ਅਤੇ ਹੰਕਾਰ, ਇਨ੍ਹਾਂ ਪੰਜਾਂ 'ਤੇ ਹੀ,

ਕਾਬੂ ਕਿੰਝ ਪਾਉਣਾ ਸਿਖਾਇਆ ਬਾਬਾ ਨਾਨਕ ਨੇ।

-ਜਸਪਾਲ ਸਿੰਘ ਨਾਗਰਾ 'ਮਹਿੰਦਪੁਰੀਆ',ਫ਼ੋਨ-001-360-448-1989