ਸੋਨਾ ਤੇ ਪਿੱਤਲ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਅਪਣੇ ਆਪ ਨੂੰ ਨਾ ਬਦਲਣਾ ਸੱਚੀਂ ਕੋਈ ਚਾਹੁੰਦਾ, ਗੱਲਾਂ ਹੋਰਾਂ ਦੇ ਸੁਧਾਰ ਦੀਆਂ ਉਂਜ ਕਰਦੇ ਨੇ ਲੋਕੀਂ,

Photo

ਅਪਣੇ ਆਪ ਨੂੰ ਨਾ ਬਦਲਣਾ ਸੱਚੀਂ ਕੋਈ ਚਾਹੁੰਦਾ,

ਗੱਲਾਂ ਹੋਰਾਂ ਦੇ ਸੁਧਾਰ ਦੀਆਂ ਉਂਜ ਕਰਦੇ ਨੇ ਲੋਕੀਂ,

ਦਿਲ ਬਿਨਾਂ ਦੇ ਕੋਈ ਇਥੇ ਭੋਰਾ ਦਾਨ ਨਹੀਂ ਸਕਦਾ,

ਆਰਥਕ ਪੱਖੋਂ ਭਾਵੇਂ ਬੜੇ ਹੀ ਸਰਦੇ ਨੇ ਲੋਕੀਂ,

ਭਾਈ-ਭਾਈ ਫਿਰ ਆਪਸ ਵਿਚ ਨੇ ਵੈਰੀ ਬਣ ਜਾਂਦੇ,

ਚੁਗਲਖੋਰ ਜਦ ਕੰਨੀਂ ਚੁਗਲੀਆਂ ਭਰਦੇ ਨੇ ਲੋਕੀਂ,

ਅਪਣੇ ਦੁੱਖ ਦੇ ਨਾਲੋਂ ਦੁਖੀ ਕਈ ਹੋਰ ਦੇ ਸੁੱਖਾਂ ਤੋਂ,

ਕਾਮਯਾਬੀ ਹੁੰਦੀ ਕਦੋਂ ਕਿਸੇ ਦੀ ਜਰਦੇ ਨੇ ਲੋਕੀਂ,

ਪੈਰ ਪਸਾਰਨ ਲੱਗੇ ਕਈ ਨਾ ਵੇਖਣ ਚਾਦਰ ਨੂੰ,

ਕਰ ਕਰ ਕੇ ਖ਼ੁਦਕੁਸ਼ੀਆਂ ਪਿਛੋਂ ਮਰਦੇ ਨੇ ਲੋਕੀਂ,

ਉਪਰੋਂ ਬਹੁਤੇ ਸੋਨਾ ਅੰਦਰ ਨਿਰੇ ਨੇ ਪਿੱਤਲ ਦੇ,

ਇਕ ਦੂਜੇ ਤੋਂ ਰਖਦੇ ਗਿਲਾ ਭਾਵੇਂ ਕਰਦੇ ਨੇ ਲੋਕੀਂ।

-ਰਾਜਾ ਗਿੱਲ 'ਚੜਿੱਕ', ਸੰਪਰਕ : 94654-11585