Poetic satire
ਸਦੀਆਂ ਤਕ ਨਾ ਰਹਿਣਾ ਕਿਸੇ ਨੇ,
ਕਿਉਂ ਲੁਟਦਾ ਫਿਰਦਾ ਚਾਰ ਚੁਫੇਰਾ ਏ।
ਹੁਣ ਬੜੇ ਹੱਥਕੰਡੇ ਅਪਣਾਉਂਦਾ ਫਿਰਦਾ,
ਤੇਰੀ ਭੁੱਖ ਦਾ ਨਾ ਕੋਈ ਡੇਰਾ ਏ।
ਦੂਹਰੇ ਕਿਰਦਾਰ ਛੁਪਾ ਰੱਖੇ ਨੇ,
ਤਾਂ ਹੀ ਤੈਨੂੰ ਲਾਹਨਤਾਂ ਪਾਇਆ ਘੇਰਾ ਏ।
ਹੁਣ ਅਪਣੇ ਅਪਣਿਆਂ ਨੂੰ ਮਾਰਦੇ ਫਿਰਦੇ,
ਅਸਲੀ ਰੰਗ ਵਿਖਾਉਂਦੇ ਚਿਹਰਾ ਏ।
ਮਾਨਾ ਕਾਹਦਾ ਮਾਣ ਸਰੀਰਾਂ ਉਤੇ,
ਇਹ ਫਿਰ ਕੱਲ੍ਹ ਨਾ ਰਹਿਣਾ ਤੇਰਾ ਏ ।
- ਰਮਨ ਮਾਨ ਕਾਲੇਕੇ
ਮੋਬਾਈਲ : 9592778809