Poem: ਖੰਡੇ ਦੀ ਪਾਹੁਲ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਸਰਬ ਲੋਹ ਦਾ ਬਾਟਾ ਲੈ ਕੇ, ਨਿਰਮਲ ਜਲ ਵਿਚ ਭਰਿਆ।

Khande Di Pahul
Khande Di Pahul:

Khande Di Pahul: ਸਰਬ ਲੋਹ ਦਾ ਬਾਟਾ ਲੈ ਕੇ, ਨਿਰਮਲ ਜਲ ਵਿਚ ਭਰਿਆ।
ਬੀਰ ਆਸਣ ਲਾ ਕੇ ਸਿੰਘਾਂ ਨੇ, ਖੰਡਾ ਸੀ ਵਿਚ ਧਰਿਆ।
ਪੰਜ ਬਾਣੀਆਂ ਪੰਜ ਸਿੰਘਾਂ ਨੇ ਵਾਰੀ ਵਾਰੀ ਪੜ੍ਹੀਆਂ,
ਅਕਾਲ ਪੁਰਖ ਤੋਂ ਲੈ ਆਗਿਆ ਤਿਆਰ ਸੀ ਅੰਮ੍ਰਿਤ ਕਰਿਆ।
ਬੂੰਦ ਇਕ ਜਾਂ ਚਿੜੀਆਂ ਪੀਤੀ ਜਾ ਬਾਜਾਂ ਨੂੰ ਫੜਿਆ।
ਸਾਹਿਬ ਕੌਰ ਜੀ ਨੇ ਪਾ ਪਤਾਸੇ ਸੀਤਲ ਮਿੱਠਾ ਕਰਿਆ।
ਮੰਗ ਸਿਰ ਦੀ ਫਿਰ ਕਰੀ ਗੋਬਿੰਦ ਨੇ ਕੱਚਾ ਪਿੱਲਾ ਝੜਿਆ।
ਪੰਜ ਸਿਰਾਂ ਤੇ ਨੂਰ ਇਲਾਹੀ ਵਾਰੀ ਵਾਰੀ ਵਰਿ੍ਹਆ।
ਛੱਕ ਕੇ ਅੰਮ੍ਰਿਤ ਸਜੇ ਖ਼ਾਲਸੇ ਸੁਰਤ ਸ਼ਬਦ ਨਾਲ ਘੜਿਆ।
ਦਸਮ ਪਿਤਾ ਦਾ ਲੈ ਥਾਪੜਾ ਰਣ ਤੱਤੇ ਵਿਚ ਵੜਿਆ।
ਆਪੇ ਗੁਰ ਆਪੇ ਹੀ ਚੇਲਾ ਰਾਹ ਨਵੇਲਾ ਘੜਿਆ।
’ਕੱਲਾ ’ਕੱਲਾ ਸਿੰਘ ‘ਫ਼ੌਜੀਆ’ ਸਵਾ ਲੱਖ ਨਾਲ ਲੜਿਆ।
- ਅਮਰਜੀਤ ਸਿੰਘ ”ਫ਼ੌਜੀ” ਮੋਬਾ : 95011-27033