Poem In Punjabi
Poem: ਸ਼ਰੇਆਮ ਚੱਲੇ ਗੁੰਡਾਗਰਦੀ ਲੱਭ ਕੋਈ ਛੇਤੀ ਹੱਲ ਭਾਈ।
ਖ਼ੁਸ਼ਹਾਲ ਕੌਂਮ ਦੀਆਂ ਗੱਲਾਂ ਕਰਦੈਂ, ਇੱਥੇ ਗੋਲੀ ਜਾਵੇ ਨਿੱਤ ਚੱਲ ਭਾਈ।
ਹੁਣ ਤਾਂ ਸੱਚੀਂ ਹੱਦ ਹੋ ਗਈ, ਤੂੰ ਵਾਰਦਾਤਾਂ ਨੂੰ ਠੱਲ੍ਹ ਭਾਈ।
ਤੇਰਾ ਰਾਜ ਸਦਾ ਨਹੀਂ ਰਹਿਣਾ, ਕੁਰਸੀ ਗਈ ਅੱਜ ਜਾਂ ਕੱਲ ਭਾਈ।
ਪੂੰਜੀਪਤੀਆਂ ਦਾ ਖਹਿੜਾ ਛੱਡ ਕੇ, ਤੂੰ ਰਹਿ ਗ਼ਰੀਬ ਦੇ ਵਲ ਭਾਈ।
ਸਾਡੇ ਬਾਰੇ ਹੀ ਸੋਚ ਜ਼ਰਾ ਕੁੱਝ, ਤੂੰ ਆਪ ਤਾਂ ਕਲੰਮ ਕੱਲ ਭਾਈ।
ਨਿੱਤ ਨਵਾਂ ਕੋਈ ਚੰਨ੍ਹ ਹੈ ਚੜ੍ਹਦਾ, ਕਾਹਦੀ ਕੁਰਸੀ ਲਈ ਤੂੰ ਮੱਲ ਭਾਈ।
ਸਮਝਣ ਵਾਲੇ ਸਮਝ ਗਏ ਨੇ, ਦੀਪ ਨੇ ਕਿਸ ਦੀ ਕੀਤੀ ਗੱਲ ਭਾਈ।
- ਅਮਨਦੀਪ ਕੌਰ ਹਾਕਮ ਸਿੰਘ ਵਾਲਾ, ਬਠਿੰਡਾ।
ਮੋਬਾਈਲ : 98776-54596