ਨੇਤਾਵਾਂ ਦੀ ਨੀਤ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਨੇਤਾਵਾਂ ਦੀ ਨੀਤ

Leader

ਜਿੰਨਾ ਚਿਰ 'ਨੀ ਭ੍ਰਿਸ਼ਟਾਚਾਰ ਦਾ ਦੈਂਤ ਮਰਦਾ, ਓਨਾ ਚਿਰ ਕਿਰਤੀ ਨਾਲ 'ਨੀ ਇਨਸਾਫ਼ ਹੁੰਦਾ। 
ਰਾਜਨੀਤੀ ਦੇ ਪੰਜੇ ਵਿਚ ਹੈ ਨਿਆਂ ਫੜਿਆ, ਤਾਹੀਉਂ ਘੱਟ ਨਹੀਂ ਜੁਰਮ ਦਾ ਗਰਾਫ਼ ਹੁੰਦਾ। 
ਚਵਾਨੀ ਦੇ ਚੋਰ ਨੂੰ ਅਦਾਲਤ ਸਜ਼ਾ ਦੇਵੇ, ਧਨਾਢ ਚੋਰਾਂ ਨੂੰ ਤਾਂ ਕਤਲ ਵੀ ਮਾਫ਼ ਹੁੰਦਾ। 

ਸਹੁੰਆਂ ਚੁਕਦੇ ਦੇਸ਼ ਨਾਲ ਵਫ਼ਾ ਕਰਨ ਦੀਆਂ ਪਰ ਅੰਦਰੋਂ ਮਨ ਤਾਂ ਦੇਸ਼ ਦੇ ਵਿਰੁਧ ਹੁੰਦਾ। 
ਬਹੁਤ ਅਫ਼ਸੋਸ ਕਿ ਨੇਤਾਵਾਂ ਦੀ ਸੋਚ ਬੌਣੀ, ਉੱਚਾ ਕਦ ਨੇਤਾਵਾਂ ਦਾ ਜਿਵੇਂ ਜਿਰਾਫ਼ ਹੁੰਦਾ।
ਜਿੰਨਾ ਚਿਰ ਨੇਤਾਵਾਂ ਦੀ ਨੀਤ 'ਨੀ ਸਾਫ਼ ਹੁੰਦੀ, ਓਨਾ ਚਿਰ ਦੇਸ਼ ਦਾ ਸਿਸਟਮ ਨਹੀਂ ਸਾਫ਼ ਹੁੰਦਾ। 
-ਜਸਵੀਰ ਸਿੰਘ ਭਲੂਰੀਆ, ਸੰਪਰਕ : 99159-95505