ਕਾਵਿ ਵਿਅੰਗ : ਵੀ.ਸੀ. ਤੇ ਮਰੀਜ਼

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਵੀ.ਸੀ. ਦਾ ਸਤਿਕਾਰ ਜ਼ਰੂਰੀ, ਜਨਤਾ ਪਵੇ ਭਾਵੇਂ ਢੱਠੇ ਖੂਹ। ਨੇਤਾਵਾਂ ਜਦ ਵੀਡੀਉ ਦੇਖੀ, ਉਨ੍ਹਾਂ ਦੀ ਕੰਬ ਗਈ ਸੀ ਰੂਹ।

Poetic Satire : V.C. and the patient

ਵੀ.ਸੀ. ਦਾ ਸਤਿਕਾਰ ਜ਼ਰੂਰੀ, ਜਨਤਾ ਪਵੇ ਭਾਵੇਂ ਢੱਠੇ ਖੂਹ।
    ਨੇਤਾਵਾਂ ਜਦ ਵੀਡੀਉ ਦੇਖੀ, ਉਨ੍ਹਾਂ ਦੀ ਕੰਬ ਗਈ ਸੀ ਰੂਹ।

ਬਹੁਤੇ ਵੀ. ਸੀ. ਵਲ ਨੂੰ ਭੱਜੇ, ਪਹਿਲਾਂ ਕਿਸੇ ਨਾ ਟੱਪੀ ਜੂਹ।
    ਬਹੁਤ ਹੀ ਵੱਡਾ ਜ਼ੁਲਮ ਹੋ ਗਿਆ, ਚੱਲੋ ਚੱਲ ਕੇ ਲਈਏ ਸੂਹ। 

ਕੋਲੇ ਮਰੀਜ਼ ਤੜਫ ਰਹੇ ਨੇ, ਉਧਰ ਕਿਸੇ ਨਾ ਕੀਤਾ ਮੂੰਹ।
    ਸਭ ਸਿਆਸੀ ਰੋਟੀਆਂ ਸੇਕਣ, ਸਿਹਤ ਮੰਤਰੀ ਲਿਆ ਹੈ ਧੂਹ।

ਅਸਲ ਮੁੱਦਾ ਤਾਂ ਪਿੱਛੇ ਰਹਿ ਗਿਆ, ਮੀਡੀਆ ਵੀ ਨਾ ਸਕਿਆ ਛੂਹ। 
    ਵਿਰੋਧ ਲਈ ਜੋ ਕਰਨ ਵਿਰੋਧ, ਐਸੇ ਨੇਤਾ ਥੂਹ-ਥੂਹ-ਥੂਹ।

- ਜਸਵੀਰ ਸਿੰਘ ਭਲੂਰੀਆ
ਮੋਬਾਈਲ : 9915995505