ਸਿਦਕ ਸਿਰੜ ਹੀ ਜੇਤੂ ਹੁੰਦੇ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਫ਼ਿਰਕਾਪ੍ਰਸਤੀ ਨੂੰ ਕਾਂਜੀ ਦੀ ਛਿੱਟ ਜਾਣੋ ਦੁਧ ਮਾਨਵੀ ਪਿਆਰ ਦਾ ਫਿੱਟਦਾ ਏ,

Farmer

ਫ਼ਿਰਕਾਪ੍ਰਸਤੀ ਨੂੰ ਕਾਂਜੀ ਦੀ ਛਿੱਟ ਜਾਣੋ ਦੁਧ ਮਾਨਵੀ ਪਿਆਰ ਦਾ ਫਿੱਟਦਾ ਏ,

ਤਾਨਾਸ਼ਾਹ ਲੋਕਾਈ ਦੇ ਦਿਲਾਂ ਵਿਚੋਂ ਗ਼ਲਤ ਹਰਫ਼ ਦੇ ਵਾਂਗ ਹੀ ਮਿਟਦਾ ਏ,

ਹਾਕਮ ਜਾਣੇ ‘ਕਮਜ਼ੋਰੀ’ ਜਦ ਸ਼ਾਂਤੀ ਨੂੰ ਹੁੰਦਾ ਪੱਥਰ ਜਵਾਬ ਫਿਰ ਇੱਟ ਦਾ ਏ,

ਹਉਮੈਂ ਚੜ੍ਹੇ ਆਕਾਸ਼ ਜਦ ਸਤਵੇਂ ’ਤੇ ਲੋਕ-ਰੋਹ ਹੀ ਭੁੰਜੇ ਲਾਹ ਸਿੱਟਦਾ ਏ,

ਨੇਕੀ ਆਈ ਏ ਬਦੀ ਦੇ ਨਾਲ ਭਿੜਦੀ ਕੋਈ ਨਵਾਂ ਨੀ ਜੰਗ ਇਹ ਨਿੱਤ ਦਾ ਏ,

ਹਰ ਸੰਘਰਸ਼ ਦਾ ਇਹੋ ਇਤਿਹਾਸ ਦੱਸੇ ਸਦਾ ਸਿਰੜ ਤੇ ਸਿਦਕ ਹੀ ਜਿੱਤਦਾ ਏ।

-ਤਰਲੋਚਨ ਸਿੰਘ ‘ਦੁਪਾਲ ਪੁਰ’, ਸੰਪਰਕ : 001-408-915-1268