ਮਾਤ-ਭਾਸ਼ਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਬੋਲੀਆਂ ਸਿਖੀਏ ਲੱਖ ਕਰੋੜ ਭਾਵੇਂ, ਪਰ ਭੁੱਲੀਏ ਨਾ ਮਾਂ-ਬੋਲੀ ਦਾ ਸਤਿਕਾਰ ਬੇਲੀ.....

Mother Language

ਬੋਲੀਆਂ ਸਿਖੀਏ ਲੱਖ ਕਰੋੜ ਭਾਵੇਂ, ਪਰ ਭੁੱਲੀਏ ਨਾ ਮਾਂ-ਬੋਲੀ ਦਾ ਸਤਿਕਾਰ ਬੇਲੀ,
ਸਲੇਟ ਤੋਂ ਵਾਂਗ ਅੱਖਰ ਮੀਟ ਜਾਵਣ, ਕੌਮਾਂ ਮਾਂ-ਬੋਲੀ ਨੂੰ ਦਿੰਦੀਆਂ ਜੋ ਵਿਸਾਰ ਬੇਲੀ,
ਨਾ ਘਰ ਦਾ ਰਹੇ ਨਾ ਘਾਟ ਦਾ ਉਹ, ਮਾਤ ਭਾਸ਼ਾ ਨੂੰ ਜੋ ਖ਼ੁਦ ਹੀ ਕਹੇ ਗਵਾਰ ਬੇਲੀ,
ਪੰਜਾਬੀ ਦੀ ਪ੍ਰਫੁੱਲਤਾ ਲਈ ਜੁੱਟ ਜਾਈਏ, ਬਣ ਕੇ ਪੰਜਾਬੀਅਤ ਦੇ ਸੱਚੇ ਪਹਿਰਦਾਰ ਬੇਲੀ,

ਮਾਖਿਉਂ ਮਿੱਠੇ ਇਸ ਦੇ ਬੋਲਾਂ ਦਾ, ਸਿੱਕਾ ਚਲਦਾ ਏ ਵਿਚ ਸਾਰੇ ਹੀ ਸੰਸਾਰ ਬੇਲੀ,
'ਬਿੰਦਰ' ਨੂੰ ਪੰਜਾਬੀ ਪਿਆਰੀ ਜਾਨ ਤੋਂ, ਮੂੰਹ ਅੰਗਰੇਜ਼ੀ ਨੂੰ ਵੀ ਬੇਸ਼ੱਕ ਲੈਂਦਾ ਮਾਰ ਬੇਲੀ। 
-ਬਿੰਦਰ ਸਿੰਘ ਖੁੱਡੀ ਕਲਾਂ, ਸੰਪਰਕ : 98786-05965