ਜੋਸ਼ ਨਾਲ ਹੋਸ਼ ਜ਼ਰੂਰੀ : ਚਾਹੀਏ ਪੈਂਤੜੇ ਬਦਲਣੇ ਦੇਖ ਮੌਕਾ, ਕਰ ਕੇ ਪੂਰੀ ਇਤਿਹਾਸਕ ਪ੍ਰਦਖਣਾ ਜੀ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਮੂੰਹ ਤੋੜ ਜਵਾਬ ਦੇ ਸਾਜ਼ਸ਼ਾਂ ਦਾ, ਪੈਂਦਾ ਜ਼ਬਤ ਅਖ਼ੀਰ ਤਕ ਰਖਣਾ ਜੀ...

photo

 

ਚਾਹੀਏ ਪੈਂਤੜੇ ਬਦਲਣੇ ਦੇਖ ਮੌਕਾ,
        ਕਰ ਕੇ ਪੂਰੀ ਇਤਿਹਾਸਕ ਪ੍ਰਦਖਣਾ ਜੀ।
ਮੂੰਹ ਤੋੜ ਜਵਾਬ ਦੇ ਸਾਜ਼ਸ਼ਾਂ ਦਾ,
        ਪੈਂਦਾ ਜ਼ਬਤ ਅਖ਼ੀਰ ਤਕ ਰਖਣਾ ਜੀ।
ਆਪ-ਹੁਦਰਾਪਨ ਆਏ ਪ੍ਰਬੰਧਕਾਂ ਵਿਚ,
        ਦਿੰਦਾ ਪੁਟ ਸੰਘਰਸ਼ ਦੀ ਜਖਣਾ ਜੀ।
ਜੇ ਕੋਈ ਭਾਲਦਾ ਲੀਡਰੀ ਮੋਰਚੇ ਤੋਂ,
        ਇਹ ਤਾਂ ਹੋਵੇਗੀ ਹਉਮੈਂ ਦੀ ਝਖਣਾ ਜੀ।
ਕਾਮਯਾਬੀ ਤਕ ਕਦੇ ਨਹੀਂ ਪਹੁੰਚ ਸਕਦਾ,
        ਹੋਵੇ ਜੋਸ਼ ਜੇ ਹੋਸ਼ ਤੋਂ ਸਖਣਾ ਜੀ।
- ਤਰਲੋਚਨ ਸਿੰਘ ਦੁਪਾਲਪੁਰ
ਮੋਬਾਈਲ : 78146-92727