ਲੰਗਰ ਉਤੇ ਛੋਟ ਕਿ 'ਜੋਕ'?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਲੰਗਰ ਉਤੇ ਛੋਟ ਕਿ 'ਜੋਕ'?

Langar

ਥਾਂ ਥਾਂ ਚਲਦੇ ਗੁਰਦਵਾਰਿਆਂ ਵਿਚ, ਲੰਗਰ ਉਤੇ ਵੀ ਜੀ.ਐਸ.ਟੀ ਠੋਕ ਦਿਤਾ,
'ਨੰਨ੍ਹੀ ਛਾਂ' ਅਸਤੀਫ਼ੇ ਦਾ ਛੱਡ ਸ਼ੋਸ਼ਾ, ਮਿਹਣੇ ਮਾਰਦੇ ਲੋਕਾਂ ਨੂੰ ਟੋਕ ਦਿਤਾ,
ਪਾ ਕੇ ਮੀਂਗਣਾਂ ਦੁੱਧ ਹੁਣ ਦੇਣ ਲੱਗੇ, ਕਹਿੰਦੇ ਪਹਿਲਾ ਕਾਨੂੰਨ ਹੈ ਰੋਕ ਦਿਤਾ,

ਟੈਕਸ ਦੇਈ ਜਾਉ ਮਗਰੋਂ ਸਰਕਾਰ ਮੋੜੂ, ਵੇਖੋ 'ਛੋਟ' ਦੇ ਨਾਮ ਉਤੇ 'ਜੋਕ' ਦਿਤਾ,
'ਦਲ' ਲੜਦਾ ਸੀ ਹੱਕਾਂ ਵਾਸਤੇ ਜੋ, 'ਵਿੰਗ' ਭਾਜਪਾ ਦਾ ਬਣ ਕੇ ਰਹਿ ਗਿਆ ਏ,
ਆਇਆ 'ਨੋਟੀਫਿਕੇਸ਼ਨ' ਸਰਕਾਰ ਦਾ ਜੋ 'ਸੇਵਾ ਭੋਜ' ਉਹ ਲੰਗਰ ਨੂੰ ਕਹਿ ਰਿਹਾ ਏ।
-ਤਰਲੋਚਨ ਸਿੰਘ 'ਦੁਪਾਲਪੁਰ', ਸੰਪਰਕ : 001-408-915-1268