ਹਾਲ ਦੇਸ਼ ਦੇ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਕੀ ਦੱਸਾਂ ਮੈਂ ਹਾਲ ਦੇਸ਼ ਦੇ ਹਾਲੋਂ ਨੇ ਬੇਹਾਲ ਹੋਏ।

Poem


ਕੀ ਦੱਸਾਂ ਮੈਂ ਹਾਲ ਦੇਸ਼ ਦੇ ਹਾਲੋਂ ਨੇ ਬੇਹਾਲ ਹੋਏ।

    ਮੂੰਹ ’ਚੋਂ ਸੀਅ ਨਾ ਨਿਕਲੀ ਉਦੋਂ, ਜਦ ਅਪਣਿਆਂ ਹੱਥੋਂ ਹਲਾਲ ਹੋਏ।

ਦੇਸ਼ ਦੀ ਖ਼ਾਤਰ ਲੜਦੇ ਯੋਧੇ ਹੁਣ ਨਾ ਕਿੱਧਰੇ ਭਾਲ ਹੋਏ।

    ਚੋਰ ਲੁਟੇਰੇ ਨੱਪ ਗਏ ਪੈਸਾ ਸੱਚੇ ਬੰਦੇ ਜਮਾਂ ਕੰਗਾਲ ਹੋਏ।

ਗੁਰੂ ਦੇ ਸਿੱਖ ਅਨੋਖੇ ਵੇਖੇ ਮਾਨਵਤਾ ਲਈ ਜੋ ਢਾਲ ਹੋਏ।

    ਉਹ ਨਹੀਂ ਝੁਕਦੇ, ਮਿਟਦੇ ਹੁੰਦੇ ਜਿਸ ਦੇ ਮੁੱਖ ਤੇ ਜੋਸ਼ ਜਲਾਲ ਹੋਏ।

ਕੁਰਸੀ ਸਾਂਭਣੀ ਆਉਂਦੀ ਸਭ ਨੂੰ ਨਾ ਦੇਸ਼ ਕਿਸੇ ਤੋਂ ਸੰਭਾਲ ਹੋਏ।

    ਅੱਖਰਾਂ ਨੂੰ ਦੀਪ ਸਰੂਰ ਹੈ ਚੜ੍ਹਦਾ ਜਦ ਕਲਮ ਦੀ ਸੋਹਣੀ ਚਾਲ ਹੋਏ

 

- ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ
ਮੋਬਾਈਲ : 9877654596