ਗ਼ਜ਼ਲ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਪੰਜਾਬੀ ਸਾਹਿਤ

poem

ਇੱਲਤ ਸੀ, ਸ਼ੌਕ ਬਣੀ, ਫਿਰ ਸ਼ੁਦਾਅ ਬਣ ਗਈ ॥
ਇਹ ਆਸ਼ਿਕ਼ੀ ਬਲਾ ਕਦੀ ਕਲਾ ਬਣ ਗਈ ॥

ਛੱਡ ਕੇ ਜੋ ਡਗਰ, ਅਟਕੀ ਕਿਸੇ ਨਗਰ ।
ਨਦੀ ਵਗਣੋ ਕੀ ਰੁਕੀ, ਕਿ ਤਲਾਅ ਬਣ ਗਈ ॥

ਪਤਾ ਨਾ ਰੂਹ ਖਲਾਅ, ਜਾਂ ਬਣੀ ਸ਼ੁਆ ।
ਬਸ ਦੇਹ ਜਲੀ ਦੀ ਜਾਣਦੇ, ਸੁਆਹ ਬਣ ਗਈ ॥

(ਰਵੀ ਨੰਦਨ)