ਜੂਠੇ ਤੋਂ ਹੋ ਗਿਆ ਸੁੱਚਾ: ਉਹ ਉਤੋਂ ਲੈ ਕੇ ਜੋ ਥੱਲੇ ਤਕ ਹੈ ਜੂਠਾ, ਉਸ ਨੂੰ ਪਲਾਂ ਵਿਚ ਸਾਫ਼ ਦਿਖਾਇਆ ਉਨ੍ਹਾਂ...
ਤਖ਼ਤ ਅਕਾਲ ਦਾ ਜਿਸ ਨੂੰ ਠੇਸ ਲਗਦੀ, ਉਹ ਸੌਦੇਬਾਜ਼ੀਆਂ ਦੀ ਮੰਡੀ ਬਣਾਇਆ ਉਨ੍ਹਾਂ...
He became clean from the scum: He showed the scum from the bottom to the bottom in a moment.
ਉਹ ਉਤੋਂ ਲੈ ਕੇ ਜੋ ਥੱਲੇ ਤਕ ਹੈ ਜੂਠਾ,
ਉਸ ਨੂੰ ਪਲਾਂ ਵਿਚ ਸਾਫ਼ ਦਿਖਾਇਆ ਉਨ੍ਹਾਂ।
ਮਾਫ਼ ਕਰ ਕੇ ਸਾਰੀਆਂ ਗ਼ਲਤੀਆਂ ਤੋਂ,
ਸਾਫ਼ ਸੁਥਰਾ ਇਥੇ ਪੂਰਾ ਬਣਾਇਆ ਉਨ੍ਹਾਂ।
ਗੱਡੀ ਪੰਥ ਦੀ ਉਸ ਬਿਨਾਂ ਚਲਦੀ ਨਾ,
ਸੁਰਮਾ ਡਰਾਈਵਰ ਦੇਖ ਕੇ ਲਾਇਆਂ ਉਨ੍ਹਾਂ।
ਸਿਫ਼ਤ ਉਸ ਦੀਆਂ ਕਲਾਕਾਰੀਆਂ ਦੀ,
ਰੋਲ ਉਸ ਦੇ ਦੀ ਕਦਰ ਅੱਜ ਪਾਇਆ ਉਨ੍ਹਾਂ।
ਇਸ ਟੋਲੇ ਨੇ ਪਹਿਲਾਂ ਨਾ ਕਸਰ ਛੱਡੀ,
ਇਹ ਨਵਾਂ ਜਿਹੜਾ ਚੰਨ ਹੈ ਚੜ੍ਹਾਇਆ ਉਨ੍ਹਾਂ।
ਪੈਰ ਪੈਰ ਉੱਤੇ ਖੇਹ ਉਡਾਈ ਇਨ੍ਹਾਂ,
ਇਹ ਮੱਥੇ ਅਪਣੇ ’ਤੇ ਦਾਗ਼ ਲਵਾਇਆ ਉਨ੍ਹਾਂ।
ਸਰਕਾਰੀ ਨੌਕਰ ਇਥੇ ਹੋਇਆ ਸਾਬਤ ਰਿਸ਼ਵਤੀ,
ਇਸ ਅਹੁਦੇ ਦੀ ਕਦਰ ਨੂੰ ਹੈ ਘਟਾਇਆ ਉਨ੍ਹਾਂ।
ਤਖ਼ਤ ਅਕਾਲ ਦਾ ਜਿਸ ਨੂੰ ਠੇਸ ਲਗਦੀ,
ਉਹ ਸੌਦੇਬਾਜ਼ੀਆਂ ਦੀ ਮੰਡੀ ਬਣਾਇਆ ਉਨ੍ਹਾਂ।
- ਮਨਜੀਤ ਸਿੰਘ ਘੁੰਮਣ, ਮੋਬਾਈਲ : 97810-86688