Poem In Punjabi
Poem: ਹੋਣ ਲਈ ਪ੍ਰਵਾਨ ਸਿੱਖ ਪੰਥ ਅੰਦਰ,
ਮਿਲੀ ਸਜ਼ਾ ਨੂੰ ‘ਸੇਵਾ’ ਪ੍ਰਚਾਰਦੇ ਨੇ।
ਹੁਕਮ ਤਖ਼ਤ ਦਾ ਅੱਧਾ ਕੁ ਮੰਨ ਲੀਤਾ,
ਲੱਲੇ-ਭੱਬੇ ਲਾ ਉਸ ਨੂੰ ਤ੍ਰਿਸਕਾਰਦੇ ਨੇ।
ਪੋਚੇ ਪਾਉਣ ਲਈ ਮੁੱਦਾ ਕੋਈ ਲੱਭਦੇ ਸੀ,
ਹੋਏ ‘ਹਮਲੇ’ ਨੂੰ ਅੰਦਰੋਂ ਪਿਆਰਦੇ ਨੇ।
ਕਹਿੰਦੇ ਸਾਡੇ ‘ਗੁਨਾਹਾਂ’ ਨੂੰ ਭੁੱਲ ਜਾਉ,
ਹਰ ਥਾਂਹ ਗੋਲੀ ਦਾ ਮੁੱਦਾ ਉਭਾਰਦੇ ਨੇ।
ਝਗੜਾ ਚਲਦਾ ਦਾਗ਼ੀਆਂ-ਬਾਗ਼ੀਆਂ ਦਾ,
ਚਰਚਾ ਰੋਜ਼ ਡਿਬੇਟਾਂ ਵਿਚ ਮਾਣੀਏ ਜੀ।
ਵੱਜੀ ਲੱਤ ਜਿਉਂ ਕੁੱਬੇ ਦੇ ਰਾਸ ਆ ਗਈ,
ਚੱਲੀ ਗੋਲੀ ਇਉਂ ਚੌੜੇ ਦੀ ਜਾਣੀਏ ਜੀ!
-ਤਰਲੋਚਨ ਸਿੰਘ ਦੁਪਾਲ ਪੁਰ, ਫ਼ੋਨ ਨੰ : 001-408-915-1268