ਕੀ ਆਖਾਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਜਿਥੇ ਲੋਕ ਸੜਕਾਂ ਤੇ ਰੁਲਦੇ ਨੇ, ਉਸ ਲੋਕ ਰਾਜ ਨੂੰ ਕੀ ਆਖਾਂ, 

Farmer

ਜਿਥੇ ਲੋਕ ਸੜਕਾਂ ਤੇ ਰੁਲਦੇ ਨੇ, ਉਸ ਲੋਕ ਰਾਜ ਨੂੰ ਕੀ ਆਖਾਂ, 

ਜਿਥੇ ਸੱਚ ਟੰਗਿਆ ਸਲੀਬਾਂ ਤੇ, ਉਸ ਝੂਠੇ ਪਾਜ ਨੂੰ ਕੀ ਆਖਾਂ, 

ਜਿਥੇ ਹਾਕਮ ਦੰਭੀ ਹੰਕਾਰੀ ਏ, ਉਸ ਚਾਲਬਾਜ਼ ਨੂੰ ਕੀ ਆਖਾਂ, 

ਜਿਥੇ ਫ਼ਰੇਬ ਦੀ ਤੂਤੀ ਵਜਦੀ ਏ, ਉਸ ਵਿਗੜੇ ਸਾਲ ਨੂੰ ਕੀ ਆਖਾਂ, 

ਜਿਥੇ ਆਤਮਾ ਮਰੀ ਵਜ਼ੀਰਾਂ ਦੀ, ਉਸ ਤਖ਼ਤ ਤਾਜ ਨੂੰ ਕੀ ਆਖਾਂ,

ਜਿਥੇ ਉਡਿਆ ਖ਼ੌਫ਼ ਖ਼ੁਦਾ ਦਾ ਏ, ਉਸ ਝੂਠੀ ਨਿਮਾਜ਼ ਨੂੰ ਕੀ ਆਖਾਂ, 

ਮਜ਼ਲੂਮਾਂ ਤੇ ਕਹਿਰ ਕਮਾਉਂਦਾ ਏ, ਉਸ ਦਗ਼ਾਬਾਜ਼ ਨੂੰ ਕੀ ਆਖਾਂ, 

ਹੱਕ ਲਈ ਲੜਨਾ ਦੇਸ਼ ਧ੍ਰੋਹ ਹੋਇਆ, ਇਸ ਨਵੇਂ ਸਮਾਜ ਨੂੰ ਕੀ ਆਖਾਂ।

-ਡਾ. ਮਨਜੀਤ ਸਿੰਘ ‘ਮਝੈਲ’, ਸੰਪਰਕ : 98144-07940