ਕੋਰੋਨਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਕੋਈ ਅਜਿਹੀ ਹਵਾ ਚਲਾ ਰੱਬਾ, ਨਾ ਕਰੋਨਾ ਰਹੇ ਜਹਾਨ ਤਕ,

File photo

ਕੋਈ ਅਜਿਹੀ ਹਵਾ ਚਲਾ ਰੱਬਾ, ਨਾ ਕਰੋਨਾ ਰਹੇ ਜਹਾਨ ਤਕ,

ਬਲਾਵਾਂ ਸਾਰੀਆਂ ਹੀ ਟਲ ਜਾਣ, ਜੋ ਮੰਡਰਾ ਰਹੀਆਂ ਨੇ ਇਨਸਾਨ ਤਕ,

ਇਸ ਵਾਇਰਸ ਨੇ ਦੁਨੀਆਂ ਰੋਕ ਦਿਤੀ, ਸੜਕ, ਸਮੁੰਦਰ ਤੇ ਆਸਮਾਨ ਤਕ,

ਇਨਸਾਨੀ ਗ਼ਲਤੀ ਦੀ ਸਜ਼ਾ ਮਿਲ ਗਈ, ਬੱਚੇ, ਬੁੱਢੇ ਤੇ ਨੌਜੁਆਨ ਤਕ,

ਵੱਡੇ-ਵੱਡੇ ਵਿਗਿਆਨੀ ਅਰਦਾਸਾਂ ਕਰਨ ਲੱਗੇ, ਸਮਝ ਆਵੇ ਨਾ ਖੱਬੀ ਖਾਂ ਤਕ,

ਕਠਪੁਤਲੀ ਹੈ ਇਨਸਾਨ ਤੇਰੇ ਹੱਥਾਂ ਦੀ, ਸਮਝ ਆ ਗਈ ਆਖ਼ਰ ਇਨਸਾਨ ਤਕ।

-ਪ੍ਰਿੰਸ ਅਰੋੜਾ, ਮਲੌਦ (ਲੁਧਿਆਣਾ)