ਸੱਚ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਕਵਿਤਾਵਾਂ

ਸੱਚ ਬੋਲ ਕੇ ਕੌਣ ਬਦਨਾਮ ਹੁੰਦਾ, ਜੇ ਇਸ ਨੂੰ ਮੰਨਦਾ ਇਨਸਾਨ ਹੁੰਦਾ,

File Photo

ਸੱਚ ਬੋਲ ਕੇ ਕੌਣ ਬਦਨਾਮ ਹੁੰਦਾ, ਜੇ ਇਸ ਨੂੰ ਮੰਨਦਾ ਇਨਸਾਨ ਹੁੰਦਾ,

ਇਹ ਝੂਠ ਫਰੇਬ ਆਮ ਲੋਕਾਂ ਲਈ ਕਿਉਂਕਿ ਸੱਚਿਆਂ ਨੂੰ ਪ੍ਰਣਾਮ ਹੁੰਦਾ,

ਜੇ ਇਤਿਹਾਸ ਨੂੰ ਲਿਸ਼ਕਾਉਂਦੇ ਨਾ, ਨਾ-ਬਦਨਾਮ ਰਾਵਣ ਤੇ ਨਾ ਰਾਮ ਹੁੰਦਾ,

ਸੋਚ ਅਪਣੀ ਬਣਾ ਲਈ ਨਕਰਾਤਮਕ, ਤਾਂ ਹੀ ਰੋਜ਼ਾਨਾ ਖੜਕਦਾ ਜਾਮ ਹੁੰਦਾ,

ਵਿਖਾਵਾ ਕੱਚ ਸਮਾਨ ਨਾ ਹੁੰਦਾ, ਇੱਜ਼ਤਦਾਰ ਨਾ ਕੋਈ ਬਦਨਾਮ ਹੁੰਦਾ,

ਹਰ ਕੋਈ ਸੋਚ ਦਾ ਅਪਣੇ ਹਿੱਤ ਲਈ, ਸਵਾਰਥ ਦਾ ਇਥੇ ਨਾ ਕੋਈ ਨਾ ਹੁੰਦਾ,

ਜੇ ਇਹ ਦੁਨੀਆਂ ਨਕਲੀ ਨਾ ਹੁੰਦੀ ਤਾਂ ਅਗਲੇ ਜਨਮ ਨੂੰ ਸਾਲਾਮ ਹੁੰਦਾ,

'ਮਾਨਾਂ' ਸਮਝਿਆ ਇਨ੍ਹਾਂ ਵਿਚ ਵੜ ਕੇ ਅੱਗੇ ਲੱਗਣ ਦੇ ਸਿਰ ਇਲਜ਼ਾਮ ਹੁੰਦਾ।

-ਰਮਨ ਮਾਨ ਕਾਲੇਕੇ